ਕੋਰੋਨਾ ਦਾ ਕਹਿਰ- ਭਾਰਤ ‘ਤੇ ਟਿਕੀਆਂ ਦੁਨੀਆਂ ਦੀਆਂ ਨਜ਼ਰਾਂ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਆਉਣ ਵਾਲੇ ਦੋ ਹਫ਼ਤੇ ਕਾਫੀ ਅਹਿਮ ਮੰਨੇ ਜਾ ਰਹੇ ਹਨ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਆਉਣ ਵਾਲੇ ਦੋ ਹਫ਼ਤੇ ਕਾਫੀ ਅਹਿਮ ਮੰਨੇ ਜਾ ਰਹੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਅਤੇ ਦੁਨੀਆ ਭਰ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹੋਈਆਂ ਹਨ। ਦਰਅਸਲ ਕੋਰੋਨਾ ਦੀ ਜਿਸ ਤਬਾਹੀ ਨਾਲ ਦੁਨੀਆ ਦੇ ਵੱਡੇ-ਵੱਡੇ ਦੇਸ਼ ਜੂਝ ਰਹੇ ਹਨ ਜਾਂ ਜੂਝ ਚੁੱਕੇ ਹਨ, ਭਾਰਤ ਉਸ ਤੋਂ ਥੌੜੀ ਦੂਰੀ ‘ਤੇ ਹੀ ਹੈ।

ਇਹ ਦੋ ਹਫ਼ਤੇ ਕੋਰੋਨਾ ਦੀ ਤੀਜੀ ਸਟੇਜ ਦੇ ਹਨ, ਜਿਸ ਵਿਚ ਪਹੁੰਚਣ ਤੋਂ ਬਾਅਦ ਹਾਲਾਤਾਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਜਾਂਦਾ ਹੈ। ਕੋਰੋਨਾ ਦੇ ਇਸ ਤੀਜੇ ਪੜਾਅ ਨੂੰ ਸਿਲਸਿਲੇਵਾਰ ਤਰੀਕੇ ਨਾਲ ਸਮਝਣ ਦੀ ਲੋੜ ਹੈ। ਜਿੱਥੇ ਇਸ ਵਾਇਰਸ ਦੀ ਸ਼ੁਰੂਆਤ ਹੋਈ, ਉਹ ਦੇਸ਼ ਇਸ ਤੀਜੀ ਸਟੇਜ ਨਾਲ ਸਭ ਤੋਂ ਪਹਿਲਾਂ ਜੂਝਿਆ। ਕੋਰੋਨਾ ਦੀ ਤੀਜੀ ਸਟੇਜ ਯਾਨੀ ਕਮਿਊਨਿਟੀ ਇਨਫੈਕਸ਼ਨ ਹੈ।

ਇਸ ਸਟੇਜ ਵਿਚ ਇਹ ਵਾਇਰਸ ਗੁਣਾਤਮਕ ਢੰਗ ਨਾਲ ਵਧਣ ਲੱਗਦਾ ਹੈ। ਜੇਕਰ ਕੋਈ ਇਸ ਬਿਮਾਰੀ ਦੀ ਚਪੇਟ ਵਿਚ ਆ ਜਾਂਦਾ ਹੈ ਤੇ ਉਹ ਅਣਜਾਣੇ ਵਿਚ ਹੋਰਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਨਾ ਚਾਹੁੰਦੇ ਹੋਏ ਵੀ, ਉਸ ਤੋਂ ਕਈ ਲੋਕਾਂ ਵਿਚ ਇਹ ਬਿਮਾਰੀ ਫੈਲ ਸਕਦੀ ਹੈ। ਇਸ ਨੂੰ ਕਮਿਊਨਿਟੀ ਇਨਫੈਕਸ਼ਨ ਕਹਿੰਦੇ ਹਨ।

ਫਿਲਹਾਲ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਸਟੇਜ ‘ਤੇ ਹੈ ਯਾਨੀ ਲੋਕਲ ਟ੍ਰਾਂਸਮਿਸ਼ਨ ਦੀ ਸਟੇਜ। ਚੀਨ, ਇਟਲੀ, ਅਮਰੀਕਾ, ਸਪੇਨ ਅਤੇ ਇਰਾਨ ਆਦਿ ਦੇਸ਼ਾਂ ਵਿਚ ਕੋਰੋਨਾ ਵਾਇਰਸ ਤੀਜੀ ਸਟੇਜ ਯਾਨੀ ਕਮਿਊਨਿਟੀ ਟ੍ਰਾਂਸਮਿਸ਼ਨ ਹੋ ਚੁੱਕਾ ਹੈ। ਇਹਨਾਂ ਦੇਸ਼ਾਂ ਦੇ ਹਾਲਾਤਾਂ ਤੋਂ ਸਬਕ ਲੈਣ ਦੀ ਲੋੜ ਹੈ।

ਇੱਥੇ ਦੂਜੀ ਸਟੇਜ ਵਿਚ ਕੋਰੋਨਾ ਦੇ ਮਰੀਜ ਸੈਂਕੜਿਆਂ ਵਿਚ ਸਨ ਪਰ ਤੀਜੀ ਸਟੇਜ ਆਉਂਦੇ ਹੀ  ਮਰੀਜਾਂ ਦੀ ਗਿਣਤੀ ਹਜ਼ਾਰਾਂ-ਲੱਖਾਂ ਤੱਕ ਪਹੁੰਚ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ। ਇਸ ਸੰਕਟ ਤੋਂ ਬਚਣ ਲਈ ਇਕ ਹੀ ਰਾਸਤਾ ਹੈ ਅਪਣੇ ਆਪ ਦਾ ਅਤੇ ਅਪਣੇ ਪਰਿਵਾਰ ਦਾ ਬਚਾਅ ਕਰਨਾ।

ਇਸ ਲਈ ਸਰਕਾਰ ਵੱਲੋਂ ਲੌਕਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ  ਰਹੀ ਹੈ। ਘਰ ਵਿਚ ਰਹੋ, ਸੁਰੱਖਿਅਤ ਰਹੋ, ਅਪਣੀ ਅਤੇ ਅਪਣੇ ਕਰੀਬੀਆਂ ਦੀ ਜ਼ਿੰਦਗੀ ਬਚਾਓ ਅਤੇ ਭਵਿੱਖ ਨੂੰ ਸੁਰੱਖਿਅਤ ਕਰੋ।