Coronavirus : ਹੁਣ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਆਏ ਅੱਗੇ, 45,000 ਗਰੀਬਾਂ ਨੂੰ ਦੇਣਗੇ ਖਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਵਿਚ ਕਰੋਨਾ ਵਾਇਰਸ ਆਪਣੀ ਮਾਰ ਕਰ ਰਿਹਾ ਹੈ

lockdown

ਜਲੰਧਰ : ਦੁਨੀਆਂ ਭਰ ਵਿਚ ਕਰੋਨਾ ਵਾਇਰਸ ਆਪਣੀ ਮਾਰ ਕਰ ਰਿਹਾ ਹੈ ਅਜਿਹੇ ਵਿਚ ਵੱਡੇ-ਵੱਡੇ ਫਿਲਮੀਂ ਕਲਾਕਾਰ ਲੋੜਵੰਦ ਲੋਕਾਂ ਦੀ ਮਦਦ ਲਈ ਅੱਗ ਆ ਕੇ ਉਨ੍ਹਾਂ ਲਈ ਰਾਸ਼ਨ ਅਤੇ ਰਹਿਣ ਦਾ ਪ੍ਰਬੰਧ ਕਰ ਰਹੇ ਹਨ। ਇਸੇ ਤਹਿਤ ਹੁਣ ਸੋਨੂੰ ਸੂਦ ਨੇ ਵੀ ਇਸ ਮਾੜੇ ਸਮੇਂ ਵਿਚ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਅਤੇ ਰਾਸ਼ਨ ਦੇਣ ਦੇ ਅਭਿਆਨ ਨੂੰ ਸ਼ੁਰੂ ਕੀਤਾ ਹੈ। ਦੱਸ ਦੱਈਏ ਕਿ ਸੋਨੂੰ ਸੂਦ ਨੇ ਆਪਣੇ ਪਿਤਾ ਸ਼ਕਤੀ ਸੂਦ ਸਾਗਰ ਦੇ ਨਾਂ ਤੇ ਇਹ ਅਭਿਆਨ ਸ਼ੁਰੂ ਕੀਤਾ ਹੈ।

ਜਿਸ ਦੇ ਉਦੇਸ਼ ਨਾਲ ਮੁੰਬਈ ਦੇ 45,000 ਤੋਂ ਜ਼ਿਆਦਾ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਉਂਣਾ ਹੈ। ਸੋਨੂੰ ਸੂਦ ਦਾ ਮੰਨਣਾ ਹੈ ਕਿ ਇਸ ਮਾੜੇ ਸਮੇਂ ਵਿਚ ਜਦੋਂ ਸਾਰੇ ਕਿਤੇ ਕੰਮਕਾਰ ਬੰਦ ਪਏ ਹਨ ਤਾਂ ਲੋਕਾਂ ਕੋਲ ਰਾਸ਼ਨ ਪਹੁੰਚਣਾ ਬਹੁਤ ਜਰੂਰੀ ਹੈ ਕਿਉਂਕਿ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਤੱਕ ਨਹੀਂ ਨਸੀਬ ਹੋ ਰਹੀ ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕਰੋਨਾ ਵਰਗੀ ਮਹਾਂਮਾਰੀ ਨਾਲ ਲੜਾਈ ਲੜਨ ਲਈ ਸਾਰੇ ਇਕੱਠੇ ਹਾਂ। ਜਿਸ ਲਈ ਅਸੀਂ ਉਨ੍ਹਾਂ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਹਾਂ ਜਿਹੜੇ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਜਿਸ ਲਈ ਇਨ੍ਹਾਂ ਜ਼ਰੂਰਤਮੰਦ ਲੋਕਾਂ ਦੇ ਲਈ ਮੈਂ ਆਪਣੇ ਪਿਤਾ ਦੇ ਨਾਂ ਤੇ ਇਸ ਵਿਸ਼ੇਸ਼ ਭੋਜਨ ਅਭਿਆਨ ਅਤੇ ਰਾਸ਼ਨ ਅਭਿਆਨ ਸ਼ੁਰੂ ਕੀਤਾ ਹੈ।

ਜਿਸ ਅਭਿਆਨ ਨੂੰ ‘ਸ਼ਕਤੀ ਅੰਨਦਾਨਮ’ ਦਾ ਨਾਂ ਦਿੱਤਾ ਗਿਆ ਹੈ। ਇਸ ਲਈ ਮੈਂਨੂੰ ਉਮੀਦ ਹੈ ਕਿ ਮੈਂ ਇਸ ਮੁਸ਼ਕਿਲ ਸਥਿਤੀ ਵਿਚ ਵੱਧ ਤੋ ਵੱਧ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕਾਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।