ਸਰਨਾ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਸਿਰਸਾ ਬਾਰੇ ਸਖ਼ਤ ਕਾਰਵਾਈ ਕਰਨ ਦੀ ਮੰਗ
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਤਿਹਾਸ ਨੂੰ ਪੁੱਠਾ ਗੇੜ ਦੇਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰਤ ਦਿੱਲੀ ਗੁਰਦਵਾਰਾ ਕਮੇਟੀ ਦੇ
ਨਵੀਂ ਦਿੱਲੀ (ਅਮਨਦੀਪ ਸਿੰਘ) : ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਤਿਹਾਸ ਨੂੰ ਪੁੱਠਾ ਗੇੜ ਦੇਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰਤ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਬਾਰੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਲਿੱਖੀ ਚਿੱਠੀ ਵਿਚ ਇਹ ਕੁਤਾਹੀ ਭਰੇ ਦਾਅਵਾ ਕੀਤਾ ਹੈ
ਕਿ ਦਿੱਲੀ ਵਿਚ ਚੇਚਕ ਦੀ ਮਹਾਂਮਾਰੀ ਫੈਲਣ ਵੇਲੇ ਗੁਰੂ ਸਾਹਿਬ ਗੁਰਦਵਾਰਾ ਬਾਲਾ ਸਾਹਿਬ ਵਿਖੇ ਇਕੱਲ ਵਿਚ ਚਲੇ ਗਏ ਸਨ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਸਿਰਸਾ ਵਲੋਂ ਕੀਤਾ ਪ੍ਰਗਟਾਵਾ ਨਾ ਸਿਰਫ਼ ਧਾਰਮਕ ਅਗਿਆਨਤਾ ਹੈ,
ਬਲਕਿ ਉਨ੍ਹਾਂ ਗੁਰਮਤਿ, ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਹੀ ਮੋੜਾ ਦੇਣ ਦੀ ਕੋਝੀ ਹਰਕਤ ਕੀਤੀ ਹੈ। ਗੁਰੂ ਸਾਹਿਬ ਨੇ ਤਾਂ ਚੇਚਕ ਦੀ ਮਹਾਂਮਾਰੀ ਵੇਲੇ ਰੋਗੀਆਂ ਦੀ ਸਰੀਰਕ ਸੇਵਾ ਕੀਤੀ ਤੇ ਰੂਹਾਨੀ ਉਪਦੇਸ਼ ਦੇ ਕੇ, ਰੋਗੀਆਂ ਦੇ ਦੁੱਖ ਦੂਰ ਕੀਤੇ ਸਨ। ਇਥੋਂ ਤਕ ਕਿ ਗੁਰੂ ਸਾਹਿਬ ਅਜਿਹੀ ਜ਼ੁਰਅੱਤ ਦੇ ਮੁਜੱਸਮੇ ਸਨ ਕਿ ਉਨ੍ਹਾਂ ਉਦੋਂ ਦੇ ਬਾਦਸ਼ਾਹ ਔਰੰਜ਼ੇਬ ਨੂੰ ਨਾ ਮਿਲ ਕੇ, ਉਸ ਦਾ ਹੰਕਾਰ ਤੋੜ ਦਿਤਾ ਸੀ, ਪਰ ਸਿਰਸਾ ਗੁਮਰਾਹਕੁਨ ਦਾਅਵੇ ਕਰ ਰਹੇ ਹਨ।