ਨੋਇਡਾ ਦੇ ਸੈਕਟਰ 63 ਦੀ ਝੁੱਗੀਆਂ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ ਗਏ 2 ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਗ ਵਿਚ ਦੋ ਬੱਚੇ ਵੀ ਜ਼ਿੰਦਾ ਸੜ ਗਏ। ਬੱਚਿਆਂ ਦੀ ਉਮਰ 7 ਅਤੇ 10 ਸਾਲ ਦੱਸੀ ਜਾ ਰਹੀ ਹੈ। 

fire

ਨਵੀਂ ਦਿੱਲੀ: ਨੋਇਡਾ ਦੇ ਸੈਕਟਰ 63 ਵਿਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਸਿਲੰਡਰ ਨਾਲ ਧਮਾਕਾ ਹੋਣ 'ਤੇ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਦੱਸ ਦੇਈਏ ਕਿ ਇਹ ਹਾਦਸਾ ਦਿੱਲੀ ਨਾਲ ਲੱਗਦੇ ਨੋਇਡਾ ਦੇ ਸੈਕਟਰ 63 ਦੇ ਬਹਿਲੋਲਪੁਰ ਵਿਚ ਵਾਪਰਿਆ ਹੈ। ਤੇਜ਼ ਹਵਾ ਅਤੇ ਉੱਚ ਤਾਪਮਾਨ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਤਕਰੀਬਨ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਵਿਚ ਦੋ ਬੱਚੇ ਵੀ ਜ਼ਿੰਦਾ ਸੜ ਗਏ। ਬੱਚਿਆਂ ਦੀ ਉਮਰ 7 ਅਤੇ 10 ਸਾਲ ਦੱਸੀ ਜਾ ਰਹੀ ਹੈ। 

ਬਹੁਤ ਸਾਰੇ ਲੋਕਾਂ ਦੇ ਝੁੱਗੀਆਂ ਦੇ ਮਲਬੇ ਵਿੱਚ ਫਸੇ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਫਾਇਰ ਬ੍ਰਿਗੇਡ ਅੱਗ ਬੁਝਾ ਰਹੇ ਹਨ ਪਰ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਦੱਸਣਯੋਗ ਹੈ ਕਿ ਅੱਜ ਦੁਪਹਿਰ ਇਕ ਝੌਂਪੜੀ ਵਿਚ ਸਿਲੰਡਰ ਨਾਲ ਧਮਾਕਾ ਹੋਣ ਤੋਂ ਬਾਅਦ ਆਲ਼ੇ ਦੁਆਲੇ ਦੀਆਂ ਝੁੱਗੀਆਂ ਵਿਚ ਅੱਗ ਲੱਗ ਗਈ। ਵੇਖਦਿਆਂ ਹੀ ਅੱਗ ਸੈਂਕੜੇ ਝੁੱਗੀਆਂ ਵਿਚ ਫੈਲ ਗਈ। ਲੋਕਾਂ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਜਾਣਕਾਰੀ ਦੇਣ ਤੋਂ ਤਕਰੀਬਨ ਇਕ ਘੰਟੇ ਦੀ ਦੇਰੀ ਨਾਲ ਪਹੁੰਚੀ। ਉਸ ਸਮੇਂ ਤਕਰੀਬਨ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।