ਕੋਵਿਡ 19 : ਦੇਸ਼ ’ਚ ਮਿਲੇ 1,52,879 ਨਵੇਂ ਮਾਮਲੇ, 839 ਲੋਕਾਂ ਦੀ ਹੋਈ ਮੌਤ
1,20,81,443 ਸਿਹਤਯਾਬ ਹੋ ਚੁੱਕੇ ਹਨ
corona case
ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ ਦੀ ਦੂਸਰੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਲੜੀ ’ਚ ਹਰ ਰੋਜ਼ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਹੋਣ ਵਾਲੇ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ’ਚ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਅੱਜ ਵੀ ਸਵਾ ਲੱਖ ਤੋਂ ਜ਼ਿਆਦਾ ਹੈ।
ਇਸ ਅਨੁਸਾਰ ਪਿਛਲੇ 24 ਘੰਟਿਆਂ ’ਚ ਭਾਰਤ ’ਚ ਕੋਵਿਡ-19 ਦੇ 1,52,879 ਨਵੇਂ ਮਾਮਲੇ ਆਏ ਤੇ 839 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੇਸ਼ ’ਚ ਹੁਣ ਤਕ ਕੁਲ ਕੋਰੋਨਾ ਮਰੀਜ਼ਾਂ ਦਾ ਅੰਕੜਾ 1,33,58,805 ਹੋ ਗਿਆ ਤੇ ਮਰਨ ਵਾਲਿਆਂ ਦੀ ਗਿਣਤੀ 1,69,275 ਹੋ ਗਈ ਹੈ।
ਲਾਗ ਦੇ ਇਨ੍ਹਾਂ ਅੰਕੜਿਆਂ ਨਾਲ ਪੀੜਤ ਦੇਸ਼ਾਂ ’ਚੋਂ ਭਾਰਤ ਤੀਸਰੇ ਨੰਬਰ ’ਤੇ ਹੈ। ਪਹਿਲਾਂ ਨੰਬਰ ਅਮਰੀਕਾ ਦਾ ਹੈ ਤੇ ਦੂਸਰਾ ਬ੍ਰਾਜ਼ੀਲ ਦਾ। ਮੰਤਰਾਲੇ ਅਨੁਸਾਰ ਅਜੇ ਦੇਸ਼ ’ਚ ਸਰਗਰਮ ਮਾਮਲਿਆਂ ਦੀ ਕੁਲ ਗਿਣਤੀ 11,08,087 ਹੈ ਤੇ ਸਿਹਤਯਾਬ ਹੋਏ ਮਾਮਲਿਆਂ ਦੀ ਗਿਣਤੀ 1,20,81,443 ਹੈ।