ਭਾਰਤ ਨੇ ਸ਼੍ਰੀਲੰਕਾ ਨਾਲ ਕੀਤਾ ਏਅਰ ਬਬਲ ਸਮਝੌਤਾ
ਸਾਰਕ ਦੇਸ਼ਾਂ ਨਾਲ ਇਹ ਛੇਵਾਂ ਤੇ ਕੁਲ 28ਵਾਂ ਸਮਝੌਤਾ ਹੈ
ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਨਿਚਰਵਾਰ ਨੂੰ ਦਸਿਆ ਕਿ ਭਾਰਤ ਨੇ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਦੇ ਸੰਚਾਲਨ ਲਈ ਸ੍ਰੀਲੰਕਾ ਨਾਲ ਦੁਵੱਲੇ ਏਅਰ ਬਬਲ ਸਮਝੌਤਾ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਅਫ਼ਗਾਨਿਸਤਾਨ, ਬਹਿਰੀਨ, ਕੈਨੇਡਾ, ਫਰਾਂਸ, ਜਰਮਨੀ, ਇਰਾਕ, ਜਾਪਾਨ, ਮਾਲਦੀਪ, ਨਾਈਜੀਆ, ਕਤਰ, ਯੂਏਈ, ਬਰਤਾਨੀਆ ਤੇ ਅਮਰੀਕਾ ਸਮੇਤ 28 ਦੇਸ਼ਾਂ ਨਾਲ ਏਅਰ ਬਬਲ ਸਮਝੌਤਾ ਕਰ ਚੁੱਕਾ ਹੈ।
ਦੋ ਦੇਸ਼ਾਂ ਵਿਚਾਲੇ ਏਅਰ ਬਬਲ ਸਮਝੌਤੇ ਤਹਿਤ ਦੋਵੇਂ ਇਕ-ਦੂਜੇ ਦੀ ਹੱਦ ’ਚ ਕੁੱਝ ਪਾਬੰਦੀਆਂ ਨਾਲ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਦਾ ਸੰਚਾਲਨ ਕਰ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟਵੀਟ ਕੀਤਾ, ਭਾਰਤ ਨੇ ਸ੍ਰੀਲੰਕਾ ਨਾਲ ਏਅਰ ਬਬਲ ਸਮਝੌਤਾ ਕਰ ਲਿਆ ਹੈ।
ਸਾਰਕ ਦੇਸ਼ਾਂ ਨਾਲ ਇਹ ਛੇਵਾਂ ਤੇ ਕੁਲ 28ਵਾਂ ਸਮਝੌਤਾ ਹੈ। ਮੰਤਰਾਲੇ ਨੇ ਕਿਹਾ, ਨੇੜਲੇ ਭਵਿੱਖ ’ਚ ਯੋਗ ਯਾਤਰੀ ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਕਰ ਸਕਣਗੇ। ਕੋਰੋਨਾ ਵਾਇਰਸ ਵਾਇਰਸ ਕਾਰਨ ਭਾਰਤ ’ਚ 23 ਮਾਰਚ, 2020 ਤੋਂ ਹੀ ਆਮ ਉਡਾਣ ਸੰਚਾਲਨ ਮੁਅੱਤਲ ਹੈ।