ਮਮਤਾ ਨੇ PM ਮੋਦੀ ਤੇ ਅਮਿਤ ਸ਼ਾਹ 'ਤੇ ਸਾਧਿਆ ਨਿਸ਼ਾਨਾ, ਕਿਹਾ ਜੋ ਕੂਚ ਬਿਹਾਰ 'ਚ ਹੋਇਆ ਉਹ ਕਤਲੇਆਮ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਉਨ੍ਹਾਂ ਨੂੰ ਪੈਰ ਜਾਂ ਸਰੀਰ ਦੇ ਹੇਠਲੇ ਹਿੱਸੇ 'ਤੇ ਵੀ ਗੋਲੀ ਮਾਰ ਸਕਦੇ ਸਨ ਪਰ ਸਾਰੀਆਂ ਗੋਲੀਆਂ ਗਰਦਨ ਤੇ ਛਾਤੀ 'ਤੇ ਮਾਰੀਆਂ ਗਈਆਂ।

Mamata

ਕੋਲਕਾਤਾ- ਪੱਛਮੀ ਬੰਗਾਲ ਵਿਚ ਚੌਥੇ ਗੇੜ ਤਹਿਤ ਵੋਟਿੰਗ ਦੌਰਾਨ ਹਿੰਸਾ ਦਾ ਦੌਰ ਦੇਖਣ ਨੂੰ ਮਿਲਿਆ। ਇਸ ਵਿਚਕਾਰ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ  ਸੀਆਈਐਸਐਫ ਦੀ ਗੋਲੀਬਾਰੀ 'ਤੇ ਪ੍ਰੈਸ ਕਾਨਫਰੰਸ ਕੀਤੀ। ਕੂਚ ਬਿਹਾਰ 'ਚ ਗੋਲੀਬਾਰੀ ਦੌਰਾਨ ਪੰਜ ਮੌਤਾਂ ਵੀ ਹੋਈਆਂ। ਜਿਸ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀ.ਐਮ.ਸੀ. ਪ੍ਰਮੁੱਖ ਮਮਤਾ ਬੈਨਰਜੀ ਨੇ ਕਿਹਾ ਕਿ ਜੋ ਵੀ ਬੀਤੇ ਕੱਲ੍ਹ ਹੋਇਆ ਉਹ ਨਰਸੰਘਾਰ (ਕਤਲੇਆਮ) ਸੀ। ਉਹ ਉਨ੍ਹਾਂ ਨੂੰ ਪੈਰ ਜਾਂ ਸਰੀਰ ਦੇ ਹੇਠਲੇ ਹਿੱਸੇ 'ਤੇ ਵੀ ਗੋਲੀ ਮਾਰ ਸਕਦੇ ਸਨ ਪਰ ਸਾਰੀਆਂ ਗੋਲੀਆਂ ਗਰਦਨ ਤੇ ਛਾਤੀ 'ਤੇ ਮਾਰੀਆਂ ਗਈਆਂ।

ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦਿਆਂ ਮਮਤਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ MCC ਮਾਡਲ ਕੋਡ ਆਫ਼ ਕੰਡਕਟ ਨਾਮ ਬਦਲ ਕੇ ਮੋਦੀ ਚੋਣ ਜ਼ਾਬਤਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾਆਪਣੀ ਪੂਰੀ ਤਾਕਤ ਲਾ ਲਵੇ ਪਰ ਇਸ ਦੁਨੀਆ ਵਿੱਚ ਉਹ ਲੋਕਾਂ ਦੇ ਦੁੱਖ ਸਾਂਝਾ ਕਰਨ ਤੋਂ ਨਹੀਂ ਰੋਕ ਸਕਦੇ। ਮਮਤਾ ਨੇ ਕਿਹਾ ਕਿ ਉਹ ਮੈਨੂੰ ਕੋਚ ਬਿਹਾਰ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਨੂੰ 3 ਦਿਨਾਂ ਲਈ ਮਿਲਣ ਤੋਂ ਰੋਕ ਸਕਦੀ ਹੈ ਪਰ ਮੈਂ ਚੌਥੇ ਦਿਨ ਉਥੇ ਪਹੁੰਚ ਜਾਵਾਂਗੀ।

ਗੌਰਤਲਬ ਹੈ ਕਿ ਸ਼ਨੀਵਾਰ ਨੂੰ ਬੰਗਾਲ ਵਿੱਚ ਚੌਥੇ ਪੜਾਅ ਲਈ ਵੋਟਿੰਗ ਦੌਰਾਨ ਕੂਚ ਬਿਹਾਰ ਦੇ ਸੀਤਲਕੁਚੀ ਵਿਖੇ ਸੀਆਈਐਸਐਫ ਦੀ ਫਾਇਰਿੰਗ ਵਿੱਚ ਚਾਰ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਇਲਾਕੇ ਦੀ ਤਣਾਅ ਵਾਲੀ ਸਥਿਤੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇਸ ਖੇਤਰ ਵਿੱਚ ਨੇਤਾਵਾਂ ਦੇ ਦਾਖਲੇ ਨੂੰ 72 ਘੰਟਿਆਂ ਲਈ ਰੋਕ ਦਿੱਤਾ ਸੀ। ਇਸ ਤੋਂ ਇਲਾਵਾ ਕਮਿਸ਼ਨ ਨੇ ਵੋਟਿੰਗ ਦੇ ਪੰਜਵੇਂ ਗੇੜ ਤੋਂ 72 ਘੰਟੇ ਪਹਿਲਾਂ ਚੋਣ ਪ੍ਰਚਾਰ ਰੋਕਣ ਦੇ ਆਦੇਸ਼ ਵੀ ਜਾਰੀ ਕੀਤੇ ਸਨ।