ਕੋਰੋਨਾ ਵੈਕਸੀਨ ਖ਼ਤਮ ਹੋਣ ਨੂੰ ਲੈ ਕੇ ਰਾਘਵ ਚੱਢਾ ਨੇ ਲਿਖਿਆ ਪੀਐੱਮ ਮੋਦੀ ਨੂੰ ਪੱਤਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ ਭਾਰਤ ਨੂੰ ਪਹਿਲ ਦੇਣ ਦੀ ਕੀਤੀ ਅਪੀਲ

Raghav Chadha

ਨਵੀਂ ਦਿੱਲੀ - ਅੱਜ ਯਾਨੀ 11 ਅ੍ਰਪੈਲ ਤੋਂ ਟੀਕਾ ਉਸਤਵ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਹ ਉਸਤਵ 14 ਅ੍ਰਪੈਲ ਤੱਕ ਚੱਲੇਗਾ। ਉੱਤੇ ਹੀ ਭਾਰਤ ਵਿਚ ਕੋਰੋਨਾ ਵੈਕਸੀਨ ਦੀ ਕਮੀ ਹੈ ਅਤੇ ਸਿਰਫ਼ 4-5 ਦਿਨਾਂ ਦਾ ਹੀ ਸਟਾਕ ਬਚਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਚਿੰਤਾ ਜਤਾਈ ਸੀ। ਇਸ ਦੇ ਨਾਲ ਹੀ ਹੁਣ 'ਆਪ' ਰਾਸ਼ਟਰੀ ਬੁਲਾਰੇ ਰਾਘਵ ਚੱਢਾ ਨੇ ਪੀਐੱਮ ਮੋਦੀ ਨੂੰ ਟੀਕਾਕਰਨ ਅਤੇ ਟੀਕਾਕਰਨ ਰਾਸ਼ਟਰਵਾਦ ਫੌਰੀ ਜ਼ਰੂਰਤ ਸਬੰਧੀ ਪੱਤਰ ਲਿਖਿਆ ਹੈ।

ਉਹਨਾਂ ਪੱਤਰ ਵਿਚ ਲਿਖਿਆ ਕਿ ਕਈ ਰਾਜ਼ਾਂ ਵਿਚ ਤਾਂ ਵੈਕਸੀਨ ਦਾ ਸਟਾਕ ਖ਼ਤਮ ਵੀ ਹੋ ਗਿਆ ਹੈ ਤੇ ਕਈ ਰਾਜਾਂ ਵਿਚ ਸਿਰਫ਼ 3 ਤੋਂ 5 ਦਿਨਾਂ ਦਾ ਹੀ ਸਟਾਕ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਪਹਿਲਾਂ ਭਾਰਤ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਭਾਰਤ ਵਿਚ ਵੀ ਕਾਫ਼ੀ ਹੱਦ ਤੱਕ ਮੌਤਾਂ ਹੋ ਰਹੀਆਂ ਹਨ। ਇਸ ਤੋਂ ਅੱਗੇ ਰਾਘਵ ਚੱਢਾ ਨੇ ਲਿਖਿਆ ਕਿ ਕੋਰੋਨਾ ਵੈਕਸੀਨ ਖ਼ਤਮ ਹੋਣ ਕਰ ਕੇ ਕਈ ਵੈਕਸੀਨ ਸੈਂਟਰ ਬੰਦ ਹੋ ਚੁੱਕੇ ਹਨ, ਇਸ ਤੋਂ ਅੱਗੇ ਉਹਨਾਂ ਕਿਹਾ ਕਿ ਮੋਦੀ ਨੇ ਇਕ ਨਾਅਰਾ ਦਿੱਤਾ ਸੀ 'ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਲਾਈ ਨਹੀਂ'।

ਹੁਣ ਜਦੋਂ ਭਾਰਤ ਨੇ ਵੈਕਸੀਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਭਾਰਤ ਸਰਕਾਰ 64 ਮਿਲੀਅਨ ਡੋਜ਼ ਹੋਰ ਦੇਸ਼ਾਂ ਨੂੰ ਦੇਣਾ ਸਹੀ ਸਮਝਿਆ ਜਦੋਂ ਕਿ ਭਾਰਤੀ ਨਾਗਰਿਕ ਵੈਕਸੀਨੇਸ਼ਨ ਕੇਂਦਰ 'ਤੇ ਟੀਕਾ ਲਗਵਾਉਣ ਲਈ ਇੰਤਜ਼ਾਰ ਕਰ ਰਹੇ ਹਨ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਬਾਰਤ ਸਰਕਾਰ ਦੇ ਲਈ ਪਹਿਲ ਕਿਸ ਨੂੰ ਹੈ ਮਹਾਰਸ਼ਟਰ ਜਾਂ ਮਾਰੀਸ਼ਾਸ? ਬੰਗਾਲ ਜਾਂ ਬੰਗਲਾਦੇਸ਼? ਗੁਜਰਾਤ ਜਾਂ ਗੁਯਾਨਾ? ਉਡੀਸ਼ਾ ਜਾਂ ਉਮਾਨ? ਕੇਰਲਾ ਜਾਂ ਕੇਨਯਾ? 

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵਿੱਚ ਵੀ ਰਾਘਵ ਚੱਢਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨ ਸਾਧਿਆ ਸੀ ਤੇ ਕਿਹਾ ਸੀ ਕਿ ਕੇਂਦਰ ਸਰਕਾਰ ਦੱਸੇ ਕਿ ਕੀ ਪਹਿਲਾਂ ਦੇਸ਼ਵਾਸੀਆਂ ਦੀ ਜਾਨ ਬਚਾਉਣੀ ਜ਼ਰੂਰੀ ਹੈ ਜਾਂ ਕੋਰੋਨਾ ਵੈਕਸੀਨ ਨੂੰ ਪਾਕਿਸਤਾਨ ਨੂੰ ਦੇਣਾ ਜ਼ਿਆਦਾ ਜ਼ਰੂਰੀ ਹੈ।

 

 

ਉਹਨਾਂ ਕਿਹਾ ਕਿ ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਭਾਰਤ ਨੂੰ ਅਤਿਵਾਦੀ ਨਿਰਯਾਤ ਕਰਦਾ ਹੈ ਅਤੇ ਦੂਜੇ ਪਾਸੇ ਟੀਕਾ ਦੇਸ਼ ਤੋਂ ਪਾਕਿਸਤਾਨ ਵਿਚ ਨਿਰਯਾਤ ਕੀਤਾ ਜਾ ਰਿਹਾ ਹੈ। ਰਤ ਪਾਕਿਸਤਾਨ ਨੂੰ 60 ਮਿਲੀਅਨ ਵੈਕਸੀਨ ਡੋਜ਼ ਨਿਰਯਾਤ ਕਰਨ ਜਾ ਰਿਹਾ ਹੈ। ਦੇਸ਼ ਭਰ ਵਿੱਚ ਟੀਕਿਆਂ ਦੀ ਘਾਟ ਹੈ, ਫਿਰ ਵੀ ਕੇਂਦਰ ਸਰਕਾਰ ਨੇ ਹੁਣ ਤੱਕ 84 ਦੇਸ਼ਾਂ ਨੂੰ 645 ਲੱਖ ਖੁਰਾਕਾਂ ਦਾ ਨਿਰਯਾਤ ਕੀਤਾ ਹੈ। ਇਸ ਦੇ ਨਾਲ ਹੀ ‘ਆਪ’ ਨੇਤਾ ਅਤਿਸ਼ੀ ਨੇ ਦਿੱਲੀ ਮਾਡਲ ਨੂੰ ਦੇਸ਼ ਦਾ ਸਰਬੋਤਮ ਮਾਡਲ ਦੱਸਿਆ ਹੈ।