Terrible fire at Shastri Market in Delhi
ਨਵੀਂ ਦਿੱਲੀ: ਦਿੱਲੀ ਸ਼ਾਸਤਰੀ ਪਾਰਕ ਕੋਲ ਸਥਿਤ ਫਰਨੀਚਰ ਮਾਰਕੀਟ ਵਿਚ ਰਾਤ ਕਰੀਬ 12.45 ਵਜੇ ਭਿਆਨਕ ਅੱਗ ਲੱਗ ਗਈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 32 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਅੱਗ ਲੱਗਣ ਕਾਰਨ ਮਾਰਕਿਟ ਦੀਆਂ ਤਕਰੀਬਨ 250 ਫਰਨੀਚਰ ਅਤੇ ਹਾਰਡਵੇਅਰ ਦੀਆਂ ਦੁਕਾਨਾਂ ਅੱਗ ਦੀ ਚਪੇਟ ਵਿਚ ਆ ਗਈਆਂ। ਇਸ ਘਟਨਾ ਵਿੱਚ ਅੱਠ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ। ਅੱਗ ਬੁਝਾਉਣ ਲਈ ਫਾਇਰ ਵਿਭਾਗ ਨੂੰ ਸਖਤ ਮਿਹਨਤ ਕਰਨੀ ਪਈ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਤੜਕੇ ਕਰੀਬ 3 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।
ਅੱਠ ਲੋਕਾਂ ਦੀ ਜਾਨ ਬਚਾਈ
ਦਿੱਲੀ ਫਾਇਰ ਸਰਵਿਸ ਦੇ ਸਹਾਇਕ ਮੰਡਲ ਦਫਤਰ ਰਾਜੇਸ਼ ਸ਼ੁਕਲਾ ਦੇ ਅਨੁਸਾਰ, “ਸ਼ਾਸਤਰੀ ਪਾਰਕ ਵਿੱਚ ਇੱਕ ਫਰਨੀਚਰ ਮਾਰਕੀਟ ਵਿੱਚ ਅੱਗ ਲੱਗੀ। ਅੱਗ ਲੱਗਣ ਤੇ 32 ਅੱਗ ਬੁਝਾਉਣ ਵਾਲੇ ਟੈਂਡਰ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾਇਆ ਗਿਆ। ਅੱਠ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।