ਅਸਾਮ ’ਚ ਚਾਰ ਪੋਲਿੰਗ ਕੇਂਦਰਾਂ ’ਤੇ 20 ਅਪ੍ਰੈਲ ਨੂੰ ਮੁੜ ਪੈਣਗੀਆਂ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਿਸ਼ਨ ਨੇ ਇਕ ਅਪ੍ਰੈਲ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਪਾਈਆਂ ਗਈਆਂ ਵੋਟਾਂ ਨੂੰ ਅਯੋਗ ਕਰਾਰ ਦਿਤਾ

Election Commission of India

ਗੁਹਾਟੀ: ਚੋਨ ਕਮਿਸ਼ਨ ਨੇ ਅਸਾਮ ਦੇ ਚਾਰ ਪੋਲਿੰਗ ਸਟੇਸ਼ਨਾਂ ’ਤੇ 20 ਅਪ੍ਰੈਲ ਨੂੰ ਮੁੜ ਵੋਟਿੰਗ ਕਰਾਉਣ ਦਾ ਸਨਿਚਰਵਾਰ ਨੂੰ ਆਦੇਸ਼ ਦਿਤਾ ਹੈ। ਕਮਿਸ਼ਨ ਨੇ ਅਸਾਮ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜੇ ਪੱਤਰ ’ਚ ਕਿਹਾ ਕਿ 20 ਅਪ੍ਰੈਲ ਨੂੰ ਰਤਾਬਾੜੀ, ਸੋਨਾਈ ਅਤੇ ਹਾਫਲੋਂਗ ਖੇਤਰਾਂ ਦੇ ਚਾਰ ਪੋਲਿੰਗ ਸਟੇਸ਼ਨਾਂ ’ਤੇ ਮੁੜ ਵੋਟਾਂ ਪਾਈਆਂ ਜਾਣਗੀਆਂ।

ਪੱਤਰ ’ਚ ਕਿਹਾ ਗਿਆ ਹੈ, ‘‘ਕਮਿਸ਼ਨ ਨੇ ਇਕ ਅਪ੍ਰੈਲ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ ਪਾਈਆਂ ਗਈਆਂ ਵੋਟਾਂ ਨੂੰ ਅਯੋਗ ਕਰਾਰ ਦਿਤਾ ਹੈ।’’ ਅਸਾਮ ਵਿਧਾਨ ਸਭਾ ਚੋਣਾਂ ਦੇ ਦੁਜੇ ਗੇੜ੍ਹ ’ਚ ਇਨ੍ਹਾਂ ਤਿੰਨਾਂ ਵਿਧਾਨ ਸਭਾ ਖੇਤਰਾਂ ’ਚ ਇਕ ਅਪ੍ਰੈਲ ਨੂੰ ਵੋਟਿੰਗ ਹੋਈ ਸੀ। 

ਕਮਿਸ਼ਨ ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਭਾਜਪਾ ਉਮੀਦਵਾਰ ਦੀ ਪਤਨੀ ਦੀ ਕਾਰ ’ਚ ਈ.ਵੀ.ਐਮ ਮਿਲਣ ਦੇ ਬਾਅਦ ਤਰਾਬਾੜੀ ਵਿਧਾਨ ਸਭਾ ਖੇਤਰ ’ਚ ਸਥਿਤ ਇੰਦਰਾ ਐਮਵੀ ਸਕੂਲ ’ਚ ਪੋਲਿੰਗ ਸਟੇਸ਼ਨ ਨੰਬਰ 149 ’ਤੇ ਮੁੜ ਚੋਣਾਂ ਕਰਾਈਆਂ ਜਾਣਗੀਆਂ।