ਉੱਤਰਾਖੰਡ ਦੇ ਜੰਗਲਾਂ 'ਚ ਟੈਂਟ ਲਗਾ ਕੇ ਰਹਿੰਦਾ ਮਿਲਿਆ ਸਵੀਡਨ ਦਾ ਨਾਗਰਿਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁੰਨਸਾਨ ਇਲਾਕੇ 'ਚ ਵਿਦੇਸ਼ੀ ਨਾਗਰਿਕ ਨੂੰ ਦੇਖ ਹੈਰਾਨ ਰਹਿ ਗਏ ਲੋਕ!

A citizen of Sweden was found living in a tent in the forests of Uttarakhand

ਉੱਤਰਾਖੰਡ : ਕੋਸੀ ਨਦੀ ਦਾ ਖੇਤਰ ਉੱਤਰਾਖੰਡ ਦੇ ਰਾਮਨਗਰ ਇਲਾਕੇ ਵਿੱਚ ਪੈਂਦਾ ਹੈ। ਇਸ ਨਦੀ ਵਿੱਚ ਪਹਾੜਾਂ ਤੋਂ ਆਉਣ ਵਾਲਾ ਪਾਣੀ ਅਚਾਨਕ ਵੱਡੇ ਹੜ੍ਹ ਦੇ ਰੂਪ ਵਿੱਚ ਆ ਜਾਂਦਾ ਹੈ। ਖਾਸ ਕਰ ਕੇ ਬਰਸਾਤ ਦੇ ਮੌਸਮ ਵਿੱਚ ਇੱਥੇ ਦਰਿਆ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਕਸਰ ਹੀ ਬੇਘਰ ਹੋ ਜਾਂਦੇ ਹਨ।

ਅੱਜ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਵਿਦੇਸ਼ੀ ਨਾਗਰਿਕ ਪਿਛਲੇ ਕਈ ਦਿਨਾਂ ਤੋਂ ਦਰਿਆ ਦੇ ਕੰਢੇ ਸੁੰਨਸਾਨ ਇਲਾਕੇ ਵਿੱਚ ਟੈਂਟ ਲਗਾ ਕੇ ਰਹਿ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਇਕ ਨੌਜਵਾਨ ਟੇਡਾ ਨੇੜੇ ਕੋਸੀ ਨਦੀ ਦੇ ਕੰਢੇ ਇਕ ਟਾਪੂ 'ਤੇ ਬਣੇ ਟੈਂਟ 'ਚ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੂੰ ਹੋਇਆ ਪਿਆਰ, ਫੈਨ ਨੇ ਪੁੱਛਿਆ ਵਿਆਹ ਕਦੋਂ ਕਰੋਗੇ?

ਜਦੋਂ ਪੁਲਿਸ ਪ੍ਰਸ਼ਾਸਨ ਸਮੇਤ ਜੰਗਲਾਤ ਵਿਭਾਗ ਮੌਕੇ 'ਤੇ ਪਹੁੰਚਿਆ ਤਾਂ ਉਨ੍ਹਾਂ ਨੂੰ ਮੌਕੇ 'ਤੇ ਇੱਕ ਸਵੀਡਿਸ਼ ਨੌਜਵਾਨ ਕੋਸੀ ਨਦੀ 'ਚ ਨਹਾਉਂਦੇ ਹੋਏ ਮਿਲਿਆ। ਨੌਜਵਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ 3 ਦਿਨਾਂ ਤੋਂ ਦਰਿਆ ਕੰਢੇ ਰਹਿ ਰਿਹਾ ਸੀ। ਭਾਰਤ 'ਚ ਫਰਵਰੀ 2024 ਤੱਕ  'ਤੇ ਵੀਜ਼ਾ ਲੈ ਕੇ ਆਇਆ ਹੈ। ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਜਾਣਕਾਰੀ ਸਹੀ ਨਿਕਲੀ।

ਪੁਲਿਸ ਅਧਿਕਾਰੀਆਂ ਨੇ ਨੌਜਵਾਨ ਨੂੰ ਦੱਸਿਆ ਕਿ ਇਹ ਬਾਘਾਂ ਦਾ ਪ੍ਰਭਾਵ ਵਾਲਾ ਇਲਾਕਾ ਹੈ ਅਤੇ ਇੱਥੇ ਰਹਿਣਾ ਸੁਰੱਖਿਅਤ ਨਹੀਂ ਹੈ। ਸਮਝਾਉਣ ਤੋਂ ਬਾਅਦ ਨੌਜਵਾਨ ਨੂੰ ਛੱਡ ਦਿੱਤਾ ਗਿਆ। ਜਾਂਚ 'ਚ ਸਭ ਕੁਝ ਸਹੀ ਪਾਏ ਜਾਣ 'ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ।