TamilNadu News: ਪੀਡੀਅਸ ਕਾਰਨ ਦਲਿਤ ਕੁੜੀ ਨੂੰ ਕਲਾਸ ਤੋਂ ਬਿਠਾਇਆ ਬਾਹਰ, ਲੜਕੀ ਨੇ ਪੌੜੀਆਂ 'ਤੇ ਬੈਠ ਤੇ ਦਿੱਤਾ ਪੇਪਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

TamilNadu News: ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਿੰਸੀਪਲ ਮੁਅੱਤਲ

Dalit girl was thrown out of class Tamil Nadu in punjabi

Dalit girl was thrown out of class Tamil Nadu in punjabi : ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ 8ਵੀਂ ਜਮਾਤ ਦੀ ਇੱਕ ਦਲਿਤ ਲੜਕੀ ਨੂੰ ਪ੍ਰੀਖਿਆ ਦੇਣ ਲਈ ਇਕੱਲਿਆਂ ਬਿਠਾਇਆ ਗਿਆ। ਦੱਸਿਆ ਗਿਆ ਕਿ ਕੁੜੀ ਨੂੰ ਪੀਡੀਅਸ ਆਏ ਹੋਏ ਸਨ। ਇਹ ਕੁੜੀ ਕੋਇੰਬਟੂਰ ਦੇ ਸੇਂਗੁਟੈਪਲਯਮ ਦੇ ਸਵਾਮੀ ਚਿਦਭਵਾਨੰਦ ਮੈਟ੍ਰਿਕ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਹੈ।

ਜਾਣਕਾਰੀ ਅਨੁਸਾਰ, ਘਟਨਾ ਦਾ 1.22 ਮਿੰਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁੜੀ ਪੌੜੀਆਂ 'ਤੇ ਬੈਠੀ ਪ੍ਰੀਖਿਆ ਦਿੰਦੀ ਦਿਖਾਈ ਦੇ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਲੜਕੀ ਨੂੰ 5 ਅਪ੍ਰੈਲ ਨੂੰ ਜਾਂਚ ਦੌਰਾਨ ਪੀਡੀਅਸ ਆਏ ਹੋਏ ਸਨ। ਇਸ ਤੋਂ ਬਾਅਦ ਮੁੱਖ ਅਧਿਆਪਕਾ ਨੇ ਉਸ ਨੂੰ ਕਲਾਸ ਦੇ ਬਾਹਰ ਬੈਠ ਕੇ ਪ੍ਰੀਖਿਆ ਦੇਣ ਲਈ ਕਿਹਾ।

ਕੁੜੀ ਨੂੰ ਇੱਕ ਔਰਤ ਨਾਲ ਗੱਲ ਕਰਦੇ ਸੁਣਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਔਰਤ ਕੁੜੀ ਦੀ ਮਾਂ ਹੈ। ਵੀਡੀਓ ਵਿੱਚ, ਕੁੜੀ ਨੇ ਕਿਹਾ: "ਪ੍ਰਿੰਸੀਪਲ ਨੇ ਮੈਨੂੰ ਇੱਥੇ (ਪੌੜੀਆਂ 'ਤੇ) ਬੈਠਣ ਅਤੇ ਪ੍ਰੀਖਿਆ ਦੇਣ ਲਈ ਕਿਹਾ।" ਕੁੜੀ ਨੇ ਇਹ ਵੀ ਦੱਸਿਆ ਕਿ ਇਹ (ਬਾਹਰ ਬੈਠ ਕੇ ਪ੍ਰੀਖਿਆ ਦੇਣਾ) ਪਹਿਲੀ ਵਾਰ ਨਹੀਂ ਹੋਇਆ।