ਬਿਹਾਰ ’ਚ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 61 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੀ ਗਿਣਤੀ 61 ਹੋ ਗਈ। ਨਾਲੰਦਾ ਜ਼ਿਲ੍ਹੇ ’ਚ ਸੱਭ ਤੋਂ ਵੱਧ 23 ਮੌਤਾਂ ਹੋਈਆਂ ਹਨ।

Death toll due to lightning strikes in Bihar rises to 61

ਪਟਨਾ : ਬਿਹਾਰ ’ਚ ਬਿਜਲੀ ਡਿੱਗਣ ਅਤੇ ਗੜੇਮਾਰੀ ਕਾਰਨ 36 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਵੀਰਵਾਰ ਨੂੰ ਗੜੇਮਾਰੀ ਅਤੇ ਮੀਂਹ ਨਾਲ ਜੁੜੀਆਂ ਘਟਨਾਵਾਂ ਕਾਰਨ 39 ਲੋਕਾਂ ਦੀ ਮੌਤ ਹੋ ਗਈ, ਜਦਕਿ  22 ਲੋਕਾਂ ਦੀ ਮੌਤ ਬਿਜਲੀ ਡਿੱਗਣ ਕਾਰਨ ਹੋਈ।

ਅਧਿਕਾਰੀਆਂ ਨੇ ਦਸਿਆ  ਕਿ ਵੀਰਵਾਰ ਸ਼ਾਮ ਨੂੰ 25 ਮੌਤਾਂ ਹੋਈਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਕੜਿਆਂ ਨੂੰ ਇਕੱਠਾ ਕਰਨ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 61 ਹੋ ਗਈ। ਨਾਲੰਦਾ ਜ਼ਿਲ੍ਹੇ ’ਚ ਸੱਭ ਤੋਂ ਵੱਧ 23 ਮੌਤਾਂ ਹੋਈਆਂ ਹਨ।

ਬਿਹਾਰ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ  ਸ਼ੁਕਰਵਾਰ  ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਬਿਹਾਰ ਦੇ ਕਈ ਜ਼ਿਲ੍ਹਿਆਂ ’ਚ ਵੀਰਵਾਰ ਨੂੰ ਬਿਜਲੀ ਡਿੱਗਣ, ਗੜੇਮਾਰੀ ਅਤੇ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 61 ਹੋ ਗਈ ਹੈ। ਬਿਜਲੀ ਡਿੱਗਣ ਅਤੇ ਤੂਫਾਨ ਨੇ ਘਰਾਂ ਨੂੰ ਵੀ ਵਿਆਪਕ ਨੁਕਸਾਨ ਪਹੁੰਚਾਇਆ।

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਮ੍ਰਿਤਕਾਂ ਦੀ ਮੌਤ ’ਤੇ  ਸੋਗ ਜ਼ਾਹਰ ਕੀਤਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਬੁਧਵਾਰ  ਨੂੰ ਬਿਹਾਰ ਦੇ ਚਾਰ ਜ਼ਿਲ੍ਹਿਆਂ ’ਚ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ।

ਗੁਆਂਢੀ ਸੂਬੇ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ’ਚ ਵੀ ਬਿਜਲੀ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ’ਚ 4 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾਵਾਂ ਵੀਰਵਾਰ ਦੁਪਹਿਰ ਨੂੰ ਪਦਮ ਅਤੇ ਚਰਚੂ ਬਲਾਕਾਂ ’ਚ ਵਾਪਰੀਆਂ। (ਪੀਟੀਆਈ)