ਪੁੰਛ 'ਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਨੌਜਵਾਨ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁੱਛ ਜ਼ਿਲ੍ਹੇ ਵਿਚ ਸੁਰੱਖਿਆ ਰੇਖਾ ਦੇ ਨੇੜੇ ਭਾਰਤੀ ਫ਼ੌਜ ਦੀਆਂ ਚੌਂਕੀਆਂ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ 22 ਸਾਲਾ ਇਕ ਨੌਜਵਾਨ ਦੀ ...

Attack on Poonch

ਜੰਮੂ, 11 ਮਈ : ਜੰਮੂ-ਕਸ਼ਮੀਰ ਦੇ ਪੁੱਛ ਜ਼ਿਲ੍ਹੇ ਵਿਚ ਸੁਰੱਖਿਆ ਰੇਖਾ ਦੇ ਨੇੜੇ ਭਾਰਤੀ ਫ਼ੌਜ ਦੀਆਂ ਚੌਂਕੀਆਂ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ 22 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਦੇ ਇਕ ਅਧਿਕਾਰੀ ਦਸਿਆ ਕਿ ਜ਼ਿਲ੍ਹੇ ਦੇ ਗੁਲਪੁਰ-ਬਗਿਆਲ ਧਾਰਾ ਪੱਟੀ ਵਿਚ ਸੁਰੱਖਿਆ ਰੇਖਾ ਦੇ ਕੋਲ ਪਾਕਿਸਤਾਨੀ ਫ਼ੌਜ ਵਲੋਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਉਨ੍ਹਾਂ ਦਸਿਆ ਕਿ ਪਾਕਿਸਤਾਨੀ ਫ਼ੌਜ ਨੇ ਬਘਾਲ ਧਾਰਾ ਦੇ ਨੇੜੇ ਭਾਰਤੀ ਫ਼ੌਜ ਦੀਆਂ ਚੌਂਕੀਆਂ 'ਤੇ ਸਵੇਰੇ ਕਰੀਬ ਸਾਢੇ ਬਾਰਾਂ ਵਜੇ ਗੋਲੀਬਾਰੀ ਸ਼ੁਰੂ ਕੀਤੀ ਸੀ।

ਅਧਿਕਾਰੀ ਨੇ ਦਸਿਆ ਕਿ ਭਾਰਤੀ ਫ਼ੌਜ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਵਾਬੀ ਕਾਰਵਾਈ ਕੀਤੀ। ਮ੍ਰਿਤਕ ਦੀ ਪਹਿਚਾਨ ਕਲਸਨ ਮਾਲਤੀ ਬਘਲ ਧਾਰਾ ਨਿਵਾਸੀ ਮੁਹੰਮਦ ਇਕਲਾਖ ਦੇ ਤੌਰ 'ਤੇ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਨੌਜਵਾਨ ਇਕ ਵਿਆਹ ਵਿਚ ਸ਼ਾਮਿਲ ਹੋਣ ਦੇ ਲਈ ਇਸ ਇਲਾਕੇ ਵਿਚ ਅਾਇਆ ਸੀ ਜਿਥੇ ਸਰਹੱਦ ਪਾਰ ਤੋਂ ਚੱਲੀ ਗੋਲੀ ਉਸ ਨੂੰ ਲਗ ਗਈ ਸੀ।