ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ ਨਿਕਲੇ
ਕੋਰੋਨਾਵਾਇਰਸ ਦੀ ਲਾਗ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਏਅਰ ਇੰਡੀਆ ਦੇ 5 ਪਾਇਲਟ ਵੀ ਕੋਰੋਨਾ ਪੀੜਤ ਪਾਏ ਗਏ ਹਨ। ਇਹ ਸਾਰੇ ਪਾਇਲਟ ਮੁੰਬਈ ਦੇ ਹਨ ਅਤੇ ਇਨ੍ਹੀਂ
ਮੁੰਬਈ, 10 ਮਈ : ਕੋਰੋਨਾਵਾਇਰਸ ਦੀ ਲਾਗ ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਏਅਰ ਇੰਡੀਆ ਦੇ 5 ਪਾਇਲਟ ਵੀ ਕੋਰੋਨਾ ਪੀੜਤ ਪਾਏ ਗਏ ਹਨ। ਇਹ ਸਾਰੇ ਪਾਇਲਟ ਮੁੰਬਈ ਦੇ ਹਨ ਅਤੇ ਇਨ੍ਹੀਂ ਦਿਨੀਂ ਉਹ ਕਾਰਗੋ ਆਪ੍ਰੇਸ਼ਨ ਵਿਚ ਕੰਮ ਕਰ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਪਾਇਲਟਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਇਹ ਸਾਰੇ ਪਾਇਲਟ ਮੁੰਬਈ ਦੇ ਹਨ ਅਤੇ ਇਸ ਸਮੇਂ ਚੀਨ ਦੇ ਗਵਾਂਗਜ਼ੂ ਲਈ ਕਾਰਗੋ ਆਪ੍ਰੇਸ਼ਨਾਂ (ਮਾਲਵਾਹਕ ਉਡਾਣ) ਵਿਚ ਕੰਮ ਕਰਦੇ ਸਨ।
ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ 18 ਅਪ੍ਰੈਲ ਨੂੰ ਚੀਨ ਦੇ ਗਵਾਂਗਜ਼ੂ ਤੋਂ ਉਡਾਣ ਭਰੀ ਸੀ। ਭਾਰਤ ਆਉਣ ਤੋਂ ਬਾਅਦ, ਇਨ੍ਹਾਂ ਪਾਇਲਟਾਂ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਮਿਲੇ ਸਨ। ਹਾਲਾਂਕਿ, ਜਦੋਂ ਇਨ੍ਹਾਂ ਪਾਇਲਟਾਂ ਦੀ ਬਾਅਦ ਵਿਚ ਜਾਂਚ ਕੀਤੀ ਗਈ ਤਾਂ ਇਹ ਕੋਰੋਨਾ ਪੀੜਤ ਪਾਏ ਗਏ। ਸਾਰੇ ਪਾਇਲਟਾਂ ਨੂੰ ਕੁਆਰੰਟੀਨ ਭੇਜ ਦਿਤਾ ਗਿਆ ਹੈ। (ਏਜੰਸੀ)