ਗਹਿਣਿਆਂ ਦੀ ਦੁਕਾਨਾਂ ਖੁੱਲ੍ਹੀਆਂ, ਵਿਕਰੀ ਸਿਰਫ਼ 20 ਤੋਂ 25 ਫ਼ੀ ਸਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰੀਨ ਜ਼ੋਨ ਦੇ ਗਹਿਣਿਆਂ ਦੇ ਕਾਰੋਬਾਰੀਆਂ ਨੇ ਅਪਣੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿਤੀਆਂ ਹਨ। ਹਾਲਾਂਕਿ, ਹਾਲੇ ਰਤਨ ਅਤੇ ਗਹਿਣਾ ਉਦਯੋਗ ਦਾ ਕਾਰੋਬਾਰ ਕਾਫ਼ੀ

File Photo

ਮੁਬੰਈ, 10 ਮਈ : ਗ੍ਰੀਨ ਜ਼ੋਨ ਦੇ ਗਹਿਣਿਆਂ ਦੇ ਕਾਰੋਬਾਰੀਆਂ ਨੇ ਅਪਣੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿਤੀਆਂ ਹਨ। ਹਾਲਾਂਕਿ, ਹਾਲੇ ਰਤਨ ਅਤੇ ਗਹਿਣਾ ਉਦਯੋਗ ਦਾ ਕਾਰੋਬਾਰ ਕਾਫ਼ੀ ਸੁਸਤ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਕਰੀ ਆਮ ਦਿਨਾਂ ਦੇ ਮੁਕਾਬਲੇ 'ਚ ਸਿਰਫ਼ 20 ਤੋਂ 25 ਫ਼ੀ ਸਦੀ ਰਹਿ ਗਈ ਹੈ। ਗ੍ਰਹਿ ਮੰਤਰਾਲੇ ਨੇ ਲਾਕਡਾਊਨ-3 ਦੌਰਾਨ ਜ਼ਰੂਰੀ ਵਸਤੂਆਂ ਅਤੇ ਗਲੀ-ਮੁਹੱਲਿਆਂ ਦੀ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿਤੀ ਹੈ।

ਅਖਿਲ ਭਾਰਤੀ ਰਤਨ ਅਤੇ ਗਹਿਣੇ ਘਰਲੂ ਪੀ੍ਰਸ਼ਦ (ਜੀਜੇਐਫ਼) ਦੇ ਚੇਅਰਮੈਨ ਅਨੰਤ ਪਦਨਾਭਨ ਨੇ ਪੀਟੀਆਈ ਤੋਂ ਕਿਹਾ ਕਿ ਪਿਛਲੇ ਇਕ ਹਫ਼ਤੇ ਦੌਰਾਨ ਸਥਾਨਕ ਅਧਿਕਾਰੀਆਂ ਤੋਂ ਆਗਿਆ ਦੇ ਬਆਦ ਕੁੱਝ ਰਾਜਾਂ 'ਚ ਗਹਿਣਾ ਕਰੋਬਾਰੀਆਂ ਨੇ ਅਪਣੀਆਂ ਦੁਕਾਨਾਂ ਖੋਲ੍ਹੀਆਂ ਹਨ। ਉਨ੍ਹਾਂ ਨੇ ਕਿਹਾ, ''ਇਨ੍ਹਾਂ ਪਰਚੂਨ ਕਾਰੋਬਾਰੀਆ ਦੀ ਵਿਕਰੀ ਸਿਰਫ਼ 20 ਤੋਂ 25 ਫ਼ੀ ਸਦੀ ਹੈ।  
(ਪੀਟੀਆਈ)