ਐਲ.ਓ.ਸੀ ਤੇ ਗੋਲੀਬਾਰੀ, ਇਕ ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਲਗਦੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਫ਼ੌਜ ਦੇ ਇਕ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
File Photo
ਜੰਮੂ, 10 ਮਈ (ਸਰਬਜੀਤ ਸਿੰਘ) : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਲਗਦੀ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਫ਼ੌਜ ਦੇ ਇਕ ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ ਜ਼ਖ਼ਮੀ ਸਿਪਾਹੀ ਬਾਲਕੋਟ ਸੈਕਟਰ ਦੀ ਇਕ ਫ਼ਾਰਵਰਡ ਪੋਸਟ ਤੇ ਤੈਨਾਤ ਸੀ, ਜਦੋਂ ਉਸ ਨੂੰ ਗੋਲੀ ਲੱਗੀ।ਜ਼ਖ਼ਮੀ ਸਿਪਾਹੀ ਨੂੰ ਸਥਾਨਕ ਸੈਨਿਕ ਹਸਪਤਾਲ ਵਿਖੇ ਮੁਢਲੀ ਸਹਾਇਤਾ ਦਿਤੀ ਗਈ ਅਤੇ ਬਾਅਦ ਵਿਚ ਉਸ ਨੂੰ ਵਿਸ਼ੇਸ਼ ਇਲਾਜ ਲਈ ਆਰਮੀ ਦੇ ਹਸਪਤਾਲ ਰਾਜੌਰੀ ਰੈਫ਼ਰ ਕਰ ਦਿਤਾ ਗਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਪਾਕਿਸਤਾਨ ਵਲੋਂ ਸਨਾਈਪਰ ਰਾਈਫ਼ਲ ਨਾਲ ਜਵਾਨ 'ਤੇ ਗੋਲੀ ਚਲਾਈ ਗਈ। ਜਵਾਨ ਨੂੰ ਰਾਜੌਰੀ ਹਸਪਤਾਲ ਰੈਫ਼ਰ ਕਰ ਦਿਤਾ ਗਿਆ ਹੈ।