ਨਾਂਦੇੜ 'ਚ ਸਾਹਮਣੇ ਆਏ ਛੇ ਨਵੇਂ ਮਾਮਲੇ, ਕੁਲ ਕੇਸਾਂ ਦੀ ਗਿਣਤੀ 51 ਹੋਈ
ਮਹਾਰਾਸ਼ਟਰ ਦੇ ਨਾਂਦੇੜ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਛੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 51 'ਤੇ ਪੁੱਜ ਗਈ। ਸਿਹਤ ਅਧਿਕਾਰੀ
ਔਰੰਗਾਬਾਦ, 10 ਮਈ: ਮਹਾਰਾਸ਼ਟਰ ਦੇ ਨਾਂਦੇੜ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਛੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 51 'ਤੇ ਪੁੱਜ ਗਈ। ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ 51 ਮਰੀਜ਼ਾਂ 'ਚੋਂ 32 ਲੋਕਾਂ ਦਾ ਪੰਜਾਬ ਭਵਨ ਅਤੇ ਯਾਤਰੀ ਨਿਵਾਸ 'ਚ ਇਲਾਜ ਚਲ ਰਿਹਾ ਹੈ ਜਦਕਿ 11 ਮਰੀਜ਼ ਸ਼ੰਕਰ ਰਾਏ ਚੌਹਾਨ ਮੈਡੀਕਲ ਕਾਲਜ ਅਤੇ ਹਸਤਾਲ 'ਚ ਇਲਾਜ ਅਧੀਨ ਹਨ।
ਇਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਸਾਹਮਣੇ ਆਏ ਸਾਰੇ ਛੇ ਮਰੀਜ਼ ਐਨ.ਆਰ.ਆਈ. ਯਾਤਰੀ ਨਿਵਾਸ 'ਚ ਰੁਕੇ ਹੋਏ ਹਨ। ਇੱਥੇ ਸਥਿਤ ਗੁਰਦਵਾਰਾ ਹਜ਼ੂਰ ਸਾਹਿਬ ਅਤੇ ਲੰਗਰ ਸਾਹਿਬ ਤੋਂ ਪੰਜਾਬ ਪਰਤਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਵਾਇਰਸ ਪੀੜਤ ਪਾਏ ਜਾਣ ਤੋਂ ਬਾਅਦ ਇਨ੍ਹਾਂ ਦੋਹਾਂ ਧਾਰਮਕ ਅਸਥਾਨਾਂ ਨੂੰ ਸੀਲ ਕਰ ਦਿਤਾ ਗਿਆ ਸੀ। ਸਿਵਲ ਸਰਜਨ ਨੀਲਕੰਠ ਭੋਸੀਕਰ ਨੇ ਦਸਿਆ ਕਿ ਇਨ੍ਹਾਂ 51 ਮਰੀਜ਼ਾਂ 'ਚੋਂ ਪੰਜਾਬ ਤੋਂ ਵਾਪਸ ਆਏ ਡਰਾਈਵਰ ਅਤੇ ਤਾਲਾਬੰਦੀ ਕਰ ਕੇ ਫਸੇ ਸਿੱਖ ਸ਼ਰਧਾਲੂ ਵੀ ਸ਼ਾਮਲ ਹਨ। (ਪੀਟੀਆਈ)