ਅਰਵਿੰਦ ਕੇਜਰੀਵਾਲ ਨੇ ਪੀਐੱਮ ਮੋਦੀ ਨੂੰ ਦੱਸਿਆ ਵੈਕਸੀਨ ਉਤਪਾਦਨ ਵਧਾਉਣ ਦਾ ਫਾਰਮੂਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਸਿਰਫ਼ ਦੋ ਕੰਪਨੀਆਂ ਟੀਕੇ ਬਣਾ ਰਹੀਆਂ ਹਨ ਅਤੇ ਦੋਵੇਂ ਮਿਲ ਕੇ ਮਹੀਨੇ ਵਿਚ ਸਿਰਫ 6-7 ਮਿਲੀਅਨ ਟੀਕੇ ਬਣਾਉਂਦੀਆਂ ਹਨ।

Arvind Kejriwal

ਨਵੀਂ ਦਿੱਲੀ -  ਅਰਵਿੰਦਰ ਕੇਜਰੀਵਾਲ ਨੇ ਅੱਜ ਡਿਜ਼ੀਟਲ ਪ੍ਰੈਸ ਬ੍ਰੀਫਿਗ ਕੀਤੀ। ਇਸ ਪ੍ਰੈਸ ਕਾਨਫਰੰਸ ਵਿਚ ਉਙਨਾਂ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਕੇਸ ਘੱਟ ਹੁੰਦੇ ਜਾ ਰਹੇ ਹਨ, ਲੋਕਾਂ ਦੀ ਸਹਾਇਤਾ ਨਾਲ ਤਾਲਾਬੰਦੀ ਸਫ਼ਲ ਰਹੀ। ਅਸੀਂ ਪਿਛਲੇ ਦਿਨਾਂ ਵਿਚ ਆਕਸੀਜਨ ਦੇ ਬਹੁਤ ਸਾਰੇ ਬੈੱਡ ਦੀ ਵਿਵਸਥਾ ਕੀਤੀ। ਦਿੱਲੀ ਵਿਚ ਹੁਣ ਆਈਸੀਯੂ ਅਤੇ ਆਕਸੀਜਨ ਬਿਸਤਰੇ ਦੀ ਕੋਈ ਘਾਟ ਨਹੀਂ ਹੈ। 

ਅਸੀਂ ਰੋਜ਼ਾਨਾ ਟੀਕੇ ਦੀਆਂ ਸਵਾ ਲੱਖ ਡੋਜ਼ ਲੋਕਾਂ ਨੂੰ ਲਗਾ ਰਹੇ ਹਾਂ। ਅਸੀਂ ਜਲਦੀ ਹੀ ਰੋਜ਼ਾਨਾ 3 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣਾ ਸ਼ੁਰੂ ਕਰਾਂਗੇ। ਸਾਡਾ ਟੀਚਾ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਸਾਰੇ ਦਿੱਲੀ ਵਾਸੀਆਂ ਨੂੰ ਟੀਕਾ ਲਗਾਇਆ ਜਾਵੇ ਪਰ ਟੀਕੇ ਦੀ ਘਾਟ ਦੀ ਸਮੱਸਿਆ ਹੈ। ਸਾਡੇ ਕੋਲ ਹੁਣ ਦਿੱਲੀ ਵਿਚ ਕੁੱਝ ਦਿਨਾਂ ਦੀ ਵੈਕਸੀਨ ਬਾਕੀ ਹੈ ਅਤੇ ਇਹ ਸਮੱਸਿਆ ਦੇਸ਼ ਭਰ ਵਿਚ ਹੈ।

ਅੱਜ ਸਿਰਫ਼ ਦੋ ਕੰਪਨੀਆਂ ਟੀਕੇ ਬਣਾ ਰਹੀਆਂ ਹਨ ਅਤੇ ਦੋਵੇਂ ਮਿਲ ਕੇ ਮਹੀਨੇ ਵਿਚ ਸਿਰਫ 6-7 ਮਿਲੀਅਨ ਟੀਕੇ ਬਣਾਉਂਦੀਆਂ ਹਨ। ਇਸ ਤਰ੍ਹਾਂ, ਦੇਸ਼ ਦੇ ਹਰੇਕ ਵਿਅਕਤੀ ਨੂੰ ਟੀਕਾ ਲਗਾਉਣ ਵਿਚ ਸਾਨੂੰ ਦੋ ਸਾਲਾਂ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ। ਇਹ ਲੜਾਈ ਉਦੋਂ ਤੱਕ ਜਿੱਤੀ ਨਹੀਂ ਜਾ ਸਕਦੀ ਜਦੋਂ ਤੱਕ ਹਰ ਭਾਰਤੀ ਨੂੰ ਵੈਕਸੀਨ ਨਹੀਂ ਲੱਗਦੀ।

ਮੈਂ ਅੱਜ ਇੱਕ ਸੁਝਾਅ ਦੇਣਾ ਚਾਹੁੰਦਾ ਹਾਂ, ਟੀਕਾ ਬਣਾਉਣ ਦਾ ਕੰਮ ਸਿਰਫ਼ ਦੋ ਕੰਪਨੀਆਂ ਹੀ ਨਾ ਕਰਨ, ਬਹੁਤ ਸਾਰੀਆਂ ਕੰਪਨੀਆਂ ਟੀਕੇ ਬਣਾਉਣ ਲਈ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਕੇਂਦਰ ਸਰਕਾਰ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਟੀਕਾ ਬਣਾਉਣ ਦਾ ਫਾਰਮੂਲਾ ਲੈ ਕੇ ਅਤੇ ਉਨ੍ਹਾਂ ਸਾਰੀਆਂ ਕੰਪਨੀਆਂ ਨੂੰ ਦੇਵੇ ਜੋ ਸੁਰੱਖਿਅਤ ਢੰਗ ਨਾਲ ਟੀਕਾ ਬਣਾ ਸਕਦੀਆਂ ਹਨ। ਟੀਕਾ ਬਣਾਉਣ ਵਾਲੀਆਂ ਕੰਪਨੀਆਂ ਦੇ ਮੁਨਾਫਿਆਂ ਦਾ ਇੱਕ ਹਿੱਸਾ ਦੋ ਕੰਪਨੀਆਂ ਨੂੰ ਰਾਇਲਟੀ ਵਜੋਂ ਭੁਗਤਾਨ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਅਸਲ ਫਾਰਮੂਲਾ ਲੱਭਿਆ।