ਕੈਂਸਰ ਦਾ ਨਕਲੀ ਟੀਕਾ 2.50 ਲੱਖ ਰੁਪਏ ਵਿਚ ਵੇਚਦੇ ਸਨ, 4 ਆਰੋਪੀ ਗ੍ਰਿਫ਼ਤਾਰ
ਜਾਂਚ ਦੌਰਾਨ ਮੋਤੀਉਰ ਰਹਿਮਾਨ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਕਨਿਸ਼ਕ ਰਾਜਕੁਮਾਰ ਤੋਂ ਕੈਂਸਰ ਦੀ ਦਵਾਈ ਦੇ 40 ਟੀਕੇ ਖਰੀਦੇ ਸਨ।
ਚੰਡੀਗੜ੍ਹ- ਹਰਿਆਣਾ ਦੇ ਡਰੱਗ ਡਿਪਾਰਟਮੈਂਟ ਅਤੇ ਸੀਐਮ ਫਲਾਇੰਗ ਸਕਵਾਇਡ ਦੀ ਟੀਮ ਨੇ ਕੈਂਸਰ ਦੇ ਨਕਲੀ ਟੀਕੇ ਵੇਚਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਗਿਰੋਹ 1 ਨਕਲੀ ਟੀਕਾ 2.50 ਲੱਖ ਰੁਪਏ ਵਿਚ ਵੇਚ ਰਿਹਾ ਸੀ। ਗਿਰੋਹ ਦੇ ਤਾਰ ਤੁਰਕੀ ਨਾਲ ਜੁੜੇ ਹੋਏ ਹਨ। ਡਬਲਿਊਐਚਓ ਨੇ 10 ਅਪਰੈਲ ਨੂੰ ਹੀ ਨਕਲੀ ਟੀਕਿਆਂ ਨੂੰ ਲੈ ਕੇ ਸਾਰੇ ਦੇਸ਼ਾਂ ਨੂੰ ਅਲਰਟ ਕੀਤਾ ਸੀ। ਤੁਰਕੀ ਨਿਵਾਸੀ ਮੁਹੰਮਦ ਅਲੀ ਤਰਮਾਨੀ ਨੂੰ ਮੁੰਬਈ ਪੁਲਿਸ ਦੀ ਮਦਦ ਨਾਲ ਇਕ ਹੋਟਲ ਵਿਚ ਗ੍ਰਿਫ਼ਤਾਰ ਕੀਤਾ ਸੀ। ਇਕ ਵਿਅਕਤੀ ਪੁਲਿਸ ਦੇ ਰਿਮਾਂਡ ਤੇ ਹੈ।
ਆਰਟੀਮਿਸ ਹਰਪਤਾਲ ਵਿਚ ਕੰਮ ਕਰ ਚੁੱਕੀ 1 ਡਾਕਟਰ ਵੀ ਜਾਂਚ ਦੇ ਦਾਇਰੇ ਵਿਚ ਹੈ। ਕਾਬੂ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਇਹ ਟੀਕਾ ਇਸੀ ਡਾਕਟਰ ਦੇ ਕਹਿਣ ’ਤੇ ਯੂਪੀ ਦੀ ਹਾਰਟਲੈਂਡ ਫਾਰਮੈਸੀ ਤੋਂ ਮੰਗਵਾਏ ਸਨ।
21 ਅਪਰੈਲ ਨੂੰ ਨਕਲੀ ਗਾਹਕ ਬਣਾ ਕੇ ਕੋਲਕੱਤਾ ਨਿਵਾਸੀ ਸੰਦੀਪ ਭੂਈ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ। ਉਸ ਨੇ ਨਕਲੀ ਟੀਕਾ 2.50ਲੱਖ ਵਿਚ ਵੇਚਿਆ ਸੀ। ਅਸਲੀ ਟੀਕਾ ਨਿਰਮਾਤਾ ਕੰਪਨੀ ਨੂੰ ਈਮੇਲ ਭੇਜੀ ਗਈ ਤਾਂ ਜਵਾਬ ਮਿਲਿਆ ਕਿ ਇਹ ਨਕਲੀ ਹੈ। ਗੁੜਗਾਓਂ ਦੇ ਡਰੱਕ ਇਸਪੈਕਟਰ ਅਮਨਦੀਪ ਚੌਹਾਨ ਨੇ ਦਸਿਆ ਕਿ ਆਰੋਪੀ ਭੂਈ ਦੇ ਖੁਲਾਸੇ ਤੋਂ ਬਾਅਦ 28 ਅਪਰੈਲ ਨੂੰ ਔਖਲਾ, ਦਿੱਲੀ ਨਿਵਾਸੀ ਮੋਤੀ ਓਰ ਰਹਿਮਨ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ। ਅੰਸਾਰੀ ਦੀ ਜਾਣਕਾਰੀ ’ਤੇ ਨੋਇਡਾ ਦੇ ਕਨਿਸ਼ਕ ਰਾਜਕੁਮਾਰ ਨੂੰ ਕਾਬੂ ਕੀਤਾ। ਕਨਿਸ਼ਕ ਨੇ ਦਸਿਆ ਕਿ ਉਹ 1.75 ਦਾ ਟੀਕਾ 2.50 ਲੱਖ ਰੁਪਏ ਵਿਚ ਵੇਚਦਾ ਸੀ।
ਉਦੋਂ ਤੋਂ ਹੀ ਸੀਐਮ ਫਲਾਇੰਗ ਅਤੇ ਡਰੱਗ ਵਿਭਾਗ ਦੇ ਛਾਪੇਮਾਰੀ ਅਤੇ ਜਾਂਚ ਲਗਾਤਾਰ ਜਾਰੀ ਸੀ। ਹੁਣ ਨਕਲੀ ਦਵਾਈਆਂ ਦੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।