ਨੁਕਸਾਨ ਲੜਾਈ ਦਾ ਹਿੱਸਾ ਪਰ ਸਾਰੇ ਪਾਇਲਟ ਸੁਰੱਖਿਅਤ ਪਰਤੇ: ਭਾਰਤੀ ਹਵਾਈ ਸੈਨਾ
ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ ਪਰ ਭਾਰਤ ਵਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ
Losses part of the battle but all pilots returned safely: Indian Air Force
ਨਵੀਂ ਦਿੱਲੀ : ਭਾਰਤੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਨੁਕਸਾਨ ਲੜਾਈ ਦਾ ਇਕ ਹਿੱਸਾ ਹੈ ਪਰ ਉਨ੍ਹਾਂ ਦੇ ਸਾਰੇ ਪਾਇਲਟ ਇਸ ਹਫ਼ਤੇ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਘਰ ਸੁਰੱਖਿਅਤ ਪਰਤ ਆਏ ਹਨ। ਇਹ ਜਾਣਕਾਰੀ ਭਾਰਤੀ ਹਵਾਈ ਫੌਜ ਵਲੋਂ ਉਸ ਵੇਲੇ ਦਿੱਤੀ ਗਈ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਸ ਜੰਗ ਵਿਚ ਹਵਾਈ ਫੌਜ ਦਾ ਕੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ ਸੀ ਕਿ ਉਨ੍ਹਾਂ ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ ਪਰ ਭਾਰਤ ਵਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ।