Operation Sindoor 'ਤੇ PM ਮੋਦੀ ਦਾ ਫੌਜ ਨੂੰ ਸਪੱਸ਼ਟ ਸੰਦੇਸ਼, ਜੇ ਉਥੋਂ ਗੋਲੀ ਚੱਲੀ ਤਾਂ ਇੱਥੋਂ ਚੱਲੇਗਾ ਗੋਲਾ
ਪਾਕਿ ਵੱਲੋਂ ਕੀਤੀ ਕਾਰਵਾਈ ਦਾ ਦੇਵਾਂਗੇ ਮੂੰਹਤੋੜ ਜਵਾਬ:ਸੂਤਰ
ਨਵੀਂ ਦਿੱਲੀ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਰਾਹੀਂ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ, ਜਿਸ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਪਾਕਿਸਤਾਨ ਦੇ ਦਰਜਨਾਂ ਏਅਰਬੇਸ ਤਬਾਹ ਕਰ ਦਿੱਤੇ ਗਏ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਹੋਰ ਗੋਲੀ ਚਲਾਈ ਗਈ ਤਾਂ ਭਾਰਤ ਗੋਲਾ ਚਲਾਏਗਾ। ਸਰਕਾਰੀ ਸੂਤਰਾਂ ਅਨੁਸਾਰ, ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਹੈ ਅਤੇ ਜੇਕਰ ਪਾਕਿਸਤਾਨ ਨੇ ਕੋਈ ਹੋਰ ਹਮਲਾ ਕੀਤਾ ਤਾਂ ਭਾਰਤ ਜਵਾਬੀ ਕਾਰਵਾਈ ਕਰੇਗਾ।
ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਜੇਕਰ ਉਥੋਂ ਗੋਲੀ ਚਲਾਈ ਗਈ ਤਾਂ ਇੱਥੋਂ ਵੀ ਗੋਲੀ ਚਲਾਈ ਜਾਵੇਗੀ। ਇਹ ਸੁਨੇਹਾ ਪਾਕਿਸਤਾਨ ਲਈ ਸਪੱਸ਼ਟ ਹੈ ਕਿ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸੂਤਰਾਂ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਹੈ। ਜੇਕਰ ਪਾਕਿਸਤਾਨ ਨੇ ਕੋਈ ਹੋਰ ਹਮਲਾ ਕੀਤਾ ਤਾਂ ਭਾਰਤ ਜਵਾਬੀ ਕਾਰਵਾਈ ਕਰੇਗਾ। ਜੇ ਉਹ ਗੋਲੀਬਾਰੀ ਕਰਦੇ ਹਨ, ਤਾਂ ਅਸੀਂ ਗੋਲੀਬਾਰੀ ਕਰਾਂਗੇ, ਅਤੇ ਜੇ ਉਹ ਹਮਲਾ ਕਰਦੇ ਹਨ, ਤਾਂ ਅਸੀਂ ਹਮਲਾ ਕਰਾਂਗੇ।
ਪੀਐੱਮ ਮੋਦੀ ਨੇ ਕਿਹਾ ਹੈ ਕਿ ਪਹਿਲਗਾਮ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਦੇ ਦਿਓ ਫਿਰ ਹੀ ਗੱਲਬਾਤ ਕਰਾਂਗੇ। ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਉੱਤੇ ਕਿਹਾ ਹੈ ਕਿ ਅਸੀ ਪਹੀਲਾ ਪੀਓਕੇ ਬਾਰੇ ਗੱਲਬਾਤ ਕਰਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਅਤਿਵਾਦ ਨੂੰ ਖਤਮ ਕਰਨ ਸਾਡਾ ਪਹਿਲਾ ਉਦੇਸ਼ ਹੈ।