ਸ਼ੀਲਾਂਗ ਹਿੰਸਾ : ਹਾਲਾਤ ਵਿਚ ਸੁਧਾਰ, ਕਰਫ਼ੀਊ ਵਿਚ ਜ਼ਿਆਦਾ ਢਿੱਲ
ਸ਼ੀਲਾਂਗ ਵਿਚ ਪਿਛਲੇ 24 ਘੰਟਿਆਂ ਵਿਚ ਹਿੰਸਾ ਦੀ ਕਿਸੇ ਘਟਨਾ ਦੀ ਖ਼ਬਰ ਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਕਰਫ਼ੀਊ ਵਿਚ ਦਿਤੀ ਗਈ ਢਿੱਲ ਵਧਾ ਦਿਤੀ ਹੈ।
Shilong Violence
ਸ਼ੀਲਾਂਗ, ਸ਼ੀਲਾਂਗ ਵਿਚ ਪਿਛਲੇ 24 ਘੰਟਿਆਂ ਵਿਚ ਹਿੰਸਾ ਦੀ ਕਿਸੇ ਘਟਨਾ ਦੀ ਖ਼ਬਰ ਨਾ ਮਿਲਣ ਮਗਰੋਂ ਪ੍ਰਸ਼ਾਸਨ ਨੇ ਕਰਫ਼ੀਊ ਵਿਚ ਦਿਤੀ ਗਈ ਢਿੱਲ ਵਧਾ ਦਿਤੀ ਹੈ। ਮੇਘਾਲਿਆ ਦੀ ਰਾਜਧਾਨੀ ਸ਼ੀਲਾਂਗ ਵਿਚ 29 ਮਈ ਨੂੰ ਪੰਜਾਬੀ ਲੇਨ ਇਲਾਕੇ ਵਿਚ ਸਿੱਖ ਵਾਸੀਆਂ ਅਤੇਸਾਰਕਾਰੀ ਬੱਸ ਦੇ ਖਾਸੀ ਚਾਲਕਾਂ ਵਿਚਕਾਰ ਝੜਪ ਹੋ ਗਈ ਸੀ ਜਿਸ ਵਿਚ ਪੁਲਿਸ ਅਤੇ ਸੀਆਰਪੀਐਫ਼ ਦੇ ਮੁਲਾਜ਼ਮਾਂ ਸਮੇਤ 10 ਜਣੇ ਜ਼ਖ਼ਮੀ ਹੋ ਗਏ ਸਨ।