ਨੀਰਵ ਮੋਦੀ ਤੇ ਚੋਕਸੀ ਦੇ 1350 ਕਰੋੜ ਰੁਪਏ ਦੇ ਹੀਰੇ, ਮੋਤੀ ਹਾਂਗਕਾਂਗ ਤੋਂ ਵਾਪਸ ਲਿਆਂਦੇ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨਫ਼ੋਰਸਮੈਂਟ ਡਾਇਰੈਕਟੋਰੇਟ ਬੁਧਵਾਰ ਨੂੰ ਭਗੌੜੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀਆਂ ਫ਼ਰਮਾਂ ਦੇ 1350 ਕਰੋੜ ਰੁਪਏ ਮੁੱਲ ਦੇ 2300

File Photo

ਨਵੀਂ ਦਿੱਲੀ, 10 ਜੂਨ : ਇਨਫ਼ੋਰਸਮੈਂਟ ਡਾਇਰੈਕਟੋਰੇਟ ਬੁਧਵਾਰ ਨੂੰ ਭਗੌੜੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀਆਂ ਫ਼ਰਮਾਂ ਦੇ 1350 ਕਰੋੜ ਰੁਪਏ ਮੁੱਲ ਦੇ 2300 ਕਿਲੋ ਤੋਂ ਵੱਧ ਤਰਾਸ਼ੇ ਹੋਏ ਹੀਰੇ ਅਤੇ ਮੋਤੀ ਹਾਂਗਕਾਂਗ ਤੋਂ ਵਾਪਸ ਲੈ ਕੇ ਆਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਮੁੰਬਈ ਵਿਚ ਉਤਰਨ ਵਾਲੀਆਂ 108 ਖੇਪਾਂ ਵਿਚੋਂ 32 ਖੇਪਾਂ ਨੀਰਵ ਮੋਦੀ ਦੇ ਕੰਟਰੋਲ ਵਾਲੀਆਂ ਵਿਦੇਸ਼ੀ ਸੰਸਥਾਵਾਂ ਨਾਲ ਸਬੰਧਤ ਹਨ ਜਦਕਿ ਬਾਕੀ ਮੇਹੁਲ ਚੋਕਸੀ ਦੀਆਂ ਕੰਪਨੀਆਂ ਹਨ। ਈਡੀ ਇਨ੍ਹਾਂ ਦੋਹਾਂ ਕਾਰੋਬਾਰੀਆਂ ਦੁਆਰਾ ਮੁੰਬਈ ਵਿਚ ਪੀਐਨਬੀ ਬੈਂਕ ਦੀ ਸ਼ਾਖ਼ਾ ਵਿਚ ਕੀਤੀ ਗਈ ਦੋ ਅਰਬ ਅਮਰੀਕੀ ਡਾਲਰ ਦੀ ਕਥਿਤ ਬੈਂਕ ਧੋਖਾਧੜੀ ਦੀ ਜਾਂਚ ਕਰ ਰਹੀ ਹੈ।

ਏਜੰਸੀ ਨੇ ਦਸਿਆ ਕਿ ਇਨ੍ਹਾਂ ਕੀਮਤਾਂ ਹੀਰਿਆਂ ਵਿਚ ਪਾਲਸ਼ ਕੀਤੇ ਗਏ ਹੀਰੇ, ਮੋਤੀ ਅਤੇ ਚਾਂਦੀ ਦੇ ਗਹਿਣੇ ਸ਼ਾਮਲ ਹਨ ਅਤੇ ਇਨ੍ਹਾਂ ਦੀ ਕੀਮਤ 1350 ਕਰੋੜ ਰੁਪਏ ਹੈ। ਈਡੀ ਮੁਤਾਬਕ ਇਸ ਕੀਮਤੀ ਸਮਾਨ ਨੂੰ ਵਾਪਸ ਲਿਆਉਣ ਲਈ ਹਾਂਗਕਾਂਗ ਵਿਚ ਅਧਿਕਾਰੀਆਂ ਨਾਲ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ। ਏਜੰਸੀ ਨੇ ਦਸਿਆ ਕਿ ਇਸ ਸਮਾਨ ਨੂੰ ਹੁਣ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਰਸਮੀ ਰੂਪ ਵਿਚ ਜ਼ਬਤ ਕਰ ਲਿਆ ਜਾਵੇਗਾ।           (ਏਜੰਸੀ)