ਅਫ਼ਗ਼ਾਨਿਸਤਾਨ ਦੀ ਖਾਨ ’ਚ ਧਮਾਕਾ, 16 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਫ਼ਗ਼ਾਨਸਿਨਾਤ ਦੀ ਇਕ ਕੋਲਾ ਖਾਨ ’ਚ ਅਚਾਨਕ ਹੋਏ ਧਮਾਕੇ ਕਾਰਨ ਉਥੇ ਕੰਮ ਕਰ ਰਹੇ 16 ਲੋਕਾਂ ਦੀ ਮੌਤ ਹੋ ਗਈ ।

File Photo

ਕਾਬੁਲ, 10 ਜੂਨ : ਅਫ਼ਗ਼ਾਨਸਿਨਾਤ ਦੀ ਇਕ ਕੋਲਾ ਖਾਨ ’ਚ ਅਚਾਨਕ ਹੋਏ ਧਮਾਕੇ ਕਾਰਨ ਉਥੇ ਕੰਮ ਕਰ ਰਹੇ 16 ਲੋਕਾਂ ਦੀ ਮੌਤ ਹੋ ਗਈ । ਜਿਸ ਸਮੇਂ ਇਹ ਧਮਾਕਾ ਹੋਇਆ ਉਸ ਸਮੇਂ ਉਥੇ 30 ਜ਼ਿਆਦਾ ਲੋਕ ਮੌਜੂਦ ਸਨ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਅਫ਼ਗ਼ਾਨਿਸਤਾਨ ਦੇ ਦਾਰਾ-ਏ-ਸੂਫ ਬਾਲਾ ਜ਼ਿਲ੍ਹੇ ’ਚ ਕੋਲਾ ਖਾਨ ਧਮਾਕੇ ਵਿਚ ਘੱਟੋ-ਘੱਟ 16 ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਪੁਲਿਸ ਮੁਖੀ ਸਾਫੀਉਲਾਹ ਨੇ ਸ਼ਿਨਹੁਆ ਨੂੰ ਦਸਿਆ, ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਹੋਈ ਤੇ ਹੁਣ ਤਕ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ 10 ਲਾਸ਼ਾਂ ਦੀ ਬਰਾਮਦੀ ਲਈ ਭਾਲ ਜਾਰੀ ਹੈ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਧਮਾਕੇ ਦੌਰਾਨ 30 ਤੋਂ ਜ਼ਿਆਦਾ ਮਜ਼ਦੂਰ ਮੌਜੂਦ ਸਨ। ਗਵਰਨਰ ਸਿਪੁਲਾ ਸਮੁੰਗਨੀ ਨੇ ਨਿਆਣੇ ਖਾਨ ਦੇ ਅੰਦਰ ਹੋਣ ਵਾਲੀਆਂ ਦੁਖਦਾਈ ਘਟਨਾਵਾਂ ਲਈ ਨਾਜਾਇਜ਼ ਮਾਈਨਿੰਗ ਤੇ ਸੁਰੱਖਿਆ ਦੇ ਉਪਰਾਲਿਆਂ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ।     (ਏਜੰਸੀਆਂ)