ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਰਹਿ ਰਹੇ 5 ਰੋਹਿੰਗੇ ਤੇਲੰਗਾਨਾ ਤੋਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਵਿਚ 3 ਔਰਤਾਂ ਸਮੇਤ 5 ਰੋਹਿੰਗਿਆ ਮੁਸਲਮਾਨਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖ਼ਲ ਹੋਣ ਅਤੇ ਗ਼ਲਤ ਜਾਣਕਾਰੀ ਦੇ

File Photo

ਹੈਦਰਾਬਾਦ, 10 ਜੂਨ : ਤੇਲੰਗਾਨਾ ਵਿਚ 3 ਔਰਤਾਂ ਸਮੇਤ 5 ਰੋਹਿੰਗਿਆ ਮੁਸਲਮਾਨਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖ਼ਲ ਹੋਣ ਅਤੇ ਗ਼ਲਤ ਜਾਣਕਾਰੀ ਦੇ ਕੇ ਆਧਾਰ ਕਾਰਡ ਅਤੇ ਭਾਰਤੀ ਪਾਸਪੋਰਟ ਬਣਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
  ਪੁਲਿਸ ਨੇ ਕਿਹਾ ਕਿ ਪੁਲਿਸ ਨੂੰ ਇਸ ਬਾਰੇ ਵਿਚ ਇਕ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਕ ਦਲ ਨੇ ਸਾਂਗਾਰੈੱਡੀ ਜ਼ਿਲ੍ਹੇ ਦੇ ਜ਼ਹੀਰਬਾਦ ਕਸਬੇ ਵਿਚ ਇਕ ਘਰ ਵਿਚ ਛਾਪਾ ਮਾਰਿਆ ਅਤੇ 25 ਤੋਂ 45 ਸਾਲ ਉਮਰ ਵਰਗ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦਸਿਆ ਕਿ ਇਨਾਂ ਲੋਕਾਂ ਕੋਲੋਂ 2 ਭਾਰਤੀ ਪਾਸਪੋਰਟ, 5 ਆਧਾਰ ਕਾਰਡ ਅਤੇ ਵੋਟਰ ਆਈ. ਡੀ. ਕਾਰਡ ਜ਼ਬਤ ਕੀਤੇ ਗਏ, ਜੋ ਇਨਾਂ ਲੋਕਾਂ ਨੇ ਗ਼ਲਤ ਤਰੀਕੇ ਨਾਲ ਖ਼ੁਦ ਨੂੰ ਭਾਰਤੀ ਨਾਗਰਿਕ ਦੱਸ ਦੇ ਹਾਸਲ ਕੀਤੇ ਸਨ।       (ਏਜੰਸੀ)