24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 9985 ਨਵੇਂ ਮਾਮਲੇ, 279 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਲਗਾਤਾਰ ਛੇਵੇਂ ਦਿਨ ਬੁਧਵਾਰ ਸਵੇਰੇ ਅੱਠ ਵਜੇ ਤਕ 24 ਘੰਟਿਆਂ ਅੰਦਰ ਕੋਰੋਨਾ ਵਾਇਰਸ ਦੇ 9500 ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 279 ਲੋਕਾਂ ਦੀ ਮੌਤ ਹੋ ਗਈ

corona

ਨਵੀਂ ਦਿੱਲੀ, 10 ਜੂਨ: ਭਾਰਤ ਵਿਚ ਲਗਾਤਾਰ ਛੇਵੇਂ ਦਿਨ ਬੁਧਵਾਰ ਸਵੇਰੇ ਅੱਠ ਵਜੇ ਤਕ 24 ਘੰਟਿਆਂ ਅੰਦਰ ਕੋਰੋਨਾ ਵਾਇਰਸ ਦੇ 9500 ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 279 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ 2, 76,583 ਹੋ ਗਈ ਹੈ ਅਤੇ 7745 ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਕੇ ਜਾਨ ਗਵਾ ਚੁਕੇ ਹਨ। ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਹੁਣ ਵੀ 1,33,632 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 1,35,205 ਲੋਕ ਸਿਹਤਯਾਬ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ। ਹਾਲੇ ਤਕ 48.99 ਫ਼ੀ ਸਦੀ ਮਰੀਜ਼ ਸਿਹਤਯਾਬ ਹੋ ਚੁਕੇ ਹਨ।

ਪੀੜਤਾਂ ਦੀ ਕੁਲ ਗਿਣਤੀ ਵਿਚ ਵਿਦੇਸ਼ੀ ਵੀ ਸ਼ਾਮਲ ਹਨ। ਜਿਹੜੇ 279 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 120 ਮਹਾਰਾਸ਼ਟਰ ਵਿਚ, 33 ਦੀ ਗੁਜਰਾਤ, 31 ਦੀ ਦਿੱਲੀ, 21 ਦੀ ਤਾਮਿਲਨਾਡੂ, 18 ਦੀ ਯੂਪੀ, 11 ਦੀ ਤੇਲੰਗਾਨਾ, 10 ਦੀ ਪਛਮੀ ਬੰਗਾਲ, ਨੌਂ ਦੀ ਰਾਜਸਥਾਨ, ਛੇ ਛੇ ਦੀ ਮੱਧ ਪ੍ਰਦੇਸ਼ ਅਤੇ ਹਰਿਆਣਾ, ਤਿੰਨ ਦੀ ਜੰਮੂ ਕਸ਼ਮੀਰ, ਦੋ ਦੋ ਦੀ ਪੰਜਾਬ, ਕਰਨਾਟਕ, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਤੇ ਇਕ ਇਕ ਵਿਅਕਤੀ ਦੀ ਮੌਤ ਬਿਹਾਰ, ਝਾਰਖੰਡ ਅਤੇ ਤ੍ਰਿਪੁਰਾ ਵਿਚ ਹੋਈ ਹੈ। ਹਾਲੇ ਤਕ ਇਸ ਰੋਗ ਨਾਲ ਕੁਲ 7745 ਲੋਕਾਂ ਦੀ ਮੌਤ ਹੋਈ ਹੇ। ਇਨ੍ਹਾਂ ਵਿਚੋਂ ਸੱਭ ਤੋਂ ਵੱਧ 3289 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ।

ਇਸ ਦੇ ਬਾਅਦ ਗੁਜਰਾਤ ਵਿਚ 1313, ਦਿੱਲੀ ਵਿਚ 905, ਮੱਧ ਪ੍ਰਦੇਸ਼ ਵਿਚ 420, ਪਛਮੀ ਬੰਗਾਲ ਵਿਚ 415, ਤਾਮਿਲਨਾਡੂ ਵਿਚ 307, ਯੂਪੀ ਵਿਚ 301, ਰਾਜਸਥਾਨ ਵਿਚ 255 ਅਤੇ ਤੇਲੰਗਾਨਾ ਵਿਚ 148 ਲੋਕਾਂ ਦੀ ਮੌਤ ਹੋਈ। ਆਂਧਰਾ ਵਿਚ 77, ਕਰਨਾਟਕ ਵਿਚ 66 ਅਤੇ ਪੰਜਾਬ ਵਿਚ 55 ਲੋਕਾਂ ਨੇ ਜਾਨ ਗਵਾਈ। ਹਿਮਾਚਲ ਅਤੇ ਚੰਡੀਗੜ੍ਹ ਵਿਚ ਪੰਜ ਪੰਜ ਜਣਿਆਂ ਦੀ ਮੌਤ ਹੋਈ ਹੈ ਅਤੇ ਆਸਾਮ ਵਿਚ ਹੁਣ ਤਕ ਚਾਰ ਜਣੇ ਬੀਮਾਰੀ ਦੀ ਲਪੇਟ ਵਿਚ ਆ ਕੇ ਦਮ ਤੋੜ ਚੁਕੇ ਹਨ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੇਘਾਲਿਆ, ਤ੍ਰਿਪੁਰਾ ਅਤੇ ਲਦਾਖ਼ ਵਿਚ ਇਕ ਇਕ ਸ਼ਖ਼ਸ ਦੀ ਮੌਤ ਹੋਈ ਹੈ। (ਏਜੰਸੀ)