ਕੋਰੋਨਾ ਵਾਇਰਸ ਨਾਲ ਬੀਐਸਐਫ਼ ਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਬੀਐਸਐਫ਼ ਦੇ 35 ਸਾਲਾ ਜਵਾਨ ਦੀ ਮੌਤ ਹੋ ਗਈ ਜਿਸ ਨਾਲ ਫ਼ੋਰਸ ਵਿਚ ਲਾਗ ਨਾਲ ਮਰਨ ਵਾਲਿਆਂ ਦੀ ਕੁਲ

File Photo

ਨਵੀਂ ਦਿੱਲੀ, 10 ਜੂਨ : ਕੋਰੋਨਾ ਵਾਇਰਸ ਨਾਲ ਬੀਐਸਐਫ਼ ਦੇ 35 ਸਾਲਾ ਜਵਾਨ ਦੀ ਮੌਤ ਹੋ ਗਈ ਜਿਸ ਨਾਲ ਫ਼ੋਰਸ ਵਿਚ ਲਾਗ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਵੱਧ ਕੇ ਤਿੰਨ ਹੋ ਗਈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ਼) ਵਿਚ ਇਹ 14ਵੇਂ ਜਵਾਨ ਦੀ ਮੌਤ ਹੈ। ਬੀਐਸਐਫ਼ ਦੇ ਬੁਲਾਰੇ ਨੇ ਦਸਿਆ ਕਿ ਕਾਂਸਟੇਬਲ ਵਿਨੋਦ ਕੁਮਾਰ ਪ੍ਰਸਾਦ ਨੇ ਦਿੱਲੀ ਵਿਚ ਏਮਜ਼ ਵਿਚ ਨੌਂ ਜੂਨ ਨੂੰ ਆਖ਼ਰੀ ਸਾਹ ਲਿਆ।

ਉਨ੍ਹਾਂ ਕਿਹਾ, ‘ਉਸ ਨੂੰ ਦਿੱਲੀ ਪੁਲਿਸ ਨਾਲ ਕਾਨੂੰਨ ਵਿਵਸਥਾ ਬਹਾਲ ਰੱਖਣ ਦੀ ਡਿਊਟੀ ’ਤੇ ਤੈਨਾਤ ਕੀਤਾ ਗਿਆ ਸੀ। ਕਮਜ਼ੋਰੀ ਮਹਿਸੂਸ ਹੋਣ ਅਤੇ ਖੰਘ ਹੋਣ ’ਤੇ ਉਸ ਨੂੰ ਪੰਜ ਜੂਨ ਨੂੰ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਸੀ।’ ਛੇ ਜੂਨ ਨੂੰ ਉਸ ਦੀ ਰੀਪੋਰਟ ਨੈਗੇਟਿਵ ਆਈ ਸੀ ਪਰ ਅੱਠ ਜੂਨ ਨੂੰ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਨੇ ਏਮਜ਼ ਵਿਚ ਮੰਗਲਵਾਰ ਸਵੇਰੇ ਆਖ਼ਰੀ ਸਾਹ ਲਿਆ। ਉਂਜ, ਅੱਠ ਜੂਨ ਵਾਲੀ ਉਸ ਦੀ ਰੀਪੋਰਟ ਪਾਜ਼ੇਟਿਵ ਆਈ ਸੀ।  (ਏਜੰਸੀ)