ਕੋਰੋਨਾ ਪੀੜਤ ਸਿੱਖਾਂ ਦੇ ਇਲਾਜ ਲਈ ਵੱਡੀਆਂ ਗੁਰਦਵਾਰਾ ਕਮੇਟੀਆਂ ਨੂੰ ਤੁਰਤ ਅੱਗੇ ਆਉਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਰਗੀ ਵੱਡੀ ਆਫ਼ਤ ਕਰ ਕੇ ਆਮ ਸਿੱਖ ਪਰਵਾਰਾਂ ਲਈ ਵੀ ਸੰਕਟ ਪੈਦਾ ਹੋ ਗਿਆ ਹੈ ਤੇ ਕਈ ਸਿੱਖਾਂ ਕੋਲ ਤਾਂ

Coronavirus

ਨਵੀਂ ਦਿੱਲੀ, 10 ਜੂਨ (ਅਮਨਦੀਪ ਸਿੰਘ) : ਕੋਰੋਨਾ ਵਰਗੀ ਵੱਡੀ ਆਫ਼ਤ ਕਰ ਕੇ ਆਮ ਸਿੱਖ ਪਰਵਾਰਾਂ ਲਈ ਵੀ ਸੰਕਟ ਪੈਦਾ ਹੋ ਗਿਆ ਹੈ ਤੇ ਕਈ ਸਿੱਖਾਂ ਕੋਲ ਤਾਂ ਮਰੀਜ਼ ਦੇ ਇਲਾਜ ਕਰਵਾਉਣ ਲਈ ਪੈਸਿਆਂ ਦੀ ਵੀ ਥੁੜ ਹੈ। ਅਜਿਹੇ ਵਿਚ ਗੁਰਦਵਾਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਨੂੰ ਅੱਗੇ ਆ ਕੇ ਸਿੱਖਾਂ ਦੀ ਬਾਂਹ ਫੜਨੀ ਚਾਹੀਦੀ ਹੈ।

ਲੋਕ ਭਲਾਈ ਦੇ ਕਾਰਜਾਂ ਵਿਚ ਸਰਗਰਮ ਨੌਜਵਾਨ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਕਰੋਨਾ ਦੇ ਵੱਡੇ ਸੰਕਟ ਸਮੇਂ ਸਾਡੇ ਆਲੇ ਦੁਆਲੇ ਹੀ ਕਈ ਸਿੱਖ ਨੌਜਵਾਨਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਤੇ ਕਈ ਸਿੱਖ ਪਰਵਾਰਾਂ ਵਿਚ ਕੋਰੋਨਾ ਦੇ ਮਰੀਜ਼ ਹਨ, ਜਿਨ੍ਹਾਂ ਦੇ ਘਰਾਂ ਵਿਚ ਮਰੀਜ਼ ਨੂੰ ਵਖਰਾ ਰੱਖਣ ਦੀ ਥਾਂ ਵੀ ਨਹੀਂ। ਉਤੋਂ ਕਰੋਨਾ ਦਾ ਟੈਸਟ ਵੀ ਸਾਢੇ ਚਾਰ ਹਜ਼ਾਰ ਤੋਂ ਘੱਟ ਨਹੀਂ ਹੁੰਦਾ।  

ਕਈ ਪਰਵਾਰਾਂ ਕੋਲ ਤਾਂ ਮਾਇਕ ਸਾਧਨ ਵੀ ਬਹੁਤੇ ਨਹੀਂ। ਗੁਰਦਵਾਰਾ ਕਮੇਟੀਆਂ/ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਦਵਾਰਿਆਂ ਦੀਆਂ ਸਰਾਵਾਂ, ਸਕੂਲਾਂ ਤੇ ਹੋਰਨਾਂ ਥਾਵਾਂ ’ਤੇ ਕੋਰੋਨਾ ਪੀੜਤ ਸਿੱਖ ਮਰੀਜ਼ਾਂ ਨੂੰ ਵਖਰਾ ਰੱਖਣ ਦਾ ਪ੍ਰਬੰਧ ਕਰਨ, ਜਿਥੇ ਤਿੰਨ ਵੇਲੇ ਦੀ ਰੋਟੀ ਤੇ ਗੁਰਬਾਣੀ ਕੀਰਤਨ ਵੀ ਉਹ ਸੁਣ ਸਕਣ। ਇਕ ਕਾਲ ਸੈਂਟਰ ਕਾਇਮ ਕਰ ਕੇ ਸਿੱਖ ਮਰੀਜ਼ਾਂ ਦੇ ਪੂਰੇ ਵੇਰਵੇ ਅਪਣੇ ਕੋਲ ਰੱਖਣ,  ਜਿਨ੍ਹਾਂ ਸਿੱਖਾਂ ਨੂੰ ਲੋੜ ਹੈ, ਉਨ੍ਹਾਂ ਦੀ ਤੁਰਤ ਮਦਦ ਕੀਤੀ ਜਾਵੇ। ਲੰਗਰਾਂ ਲਾ ਕੇ ਅਸੀਂ ਲੋੜਵੰਦਾਂ ਦੀ ਮਦਦ ਕਰ ਕੇ ਮਿਸਾਲ ਕਾਇਮ ਕਰ ਚੁਕੇ ਹਾਂ, ਪਰ ਹੁਣ ਅਪਣੇ ਸਿੱਖਾਂ ਨੂੰ ਸੰਭਾਲਣ ਦੀ ਲੋੜ ਹੈ।
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 10 ਜੂਨ^ ਫ਼ੋਟੋ ਫ਼ਾਈਲ ਨੰਬਰ 03 ਨੱਥੀ ਹੈ।