ਇਕ ਵਾਰ ਫਿਰ ਤੋਂ ਲੱਗ ਸਕਦੀ ਹੈ ਤਾਲਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ 'ਚ ਕੋਰੋਨਾ ਦੀ ਸਥਿਤੀ ਗੰਭੀਰ ਹੋਣ ਲੱਗੀ , ਨੋਮੁਰਾ ਰਿਸਰਚ ਫ਼ਰਮ ਨੇ ਅਪਣੇ ਵਿਸ਼ਲੇਸ਼ਣ 'ਚ ਕੀਤਾ ਦਾਅਵਾ

Lockdown

ਨਵੀਂ ਦਿੱਲੀ, 10 ਜੂਨ: ਕੋਰੋਨਾ ਵਾਇਰਸ ਦੇ ਚਲਦਿਆਂ ਹੁਣ ਬਹੁਤ ਸਾਰੇ ਦੇਸ਼ਾਂ ਵਿਚ ਤਾਲਾਬੰਦੀ ਵਿਚ ਢਿੱਲ ਦਿਤੀ ਜਾ ਰਹੀ ਹੈ। ਇਸ ਦੌਰਾਨ ਭਾਰਤ ਵਿਚ ਵੀ ਤਾਲਾਬੰਦੀ ਦੇ ਪੰਜਵੇਂ ਪੜਾਅ ਵਿਚ 5 ਜੂਨ ਦੇ ਵਿਚਾਲੇ ਅਨਲਾਕ-1 ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਸ ਦੇ ਨਾਲ ਹੀ ਹੁਣ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ 15 ਦੇਸ਼ਾਂ ਵਿਚ ਸ਼ਾਮਲ ਹੈ, ਜਿਥੇ ਤਾਲਾਬੰਦੀ ਵਿਚ ਢਿੱਲ ਦੇ ਚਲਦਿਆਂ ਕੋਰੋਨਾ ਵਾਇਰਸ ਦੀ ਤਬਦੀਲੀ ਤੇਜ਼ੀ ਨਾਲ ਵਧ ਸਕਦੀ ਹੈ ਅਤੇ ਇਹ ਮੁੜ ਤਾਲਾਬੰਦੀ ਜਿਹੀ ਸਥਿਤੀ ਦਾ ਕਾਰਨ ਬਣ ਸਕਦੀ ਹੈ। ਇਹ ਦਾਅਵਾ ਨੋਮੁਰਾ ਰੀਸਰਚ ਫ਼ਰਮ ਨੇ ਅਪਣੇ ਵਿਸ਼ਲੇਸ਼ਣ ਵਿਚ ਕੀਤਾ ਹੈ।

ਖੋਜ ਵਿਚ ਲੋਕਾਂ ਦੀ ਆਵਾਜਾਈ ਅਤੇ ਕੇਸਾਂ ਦਾ ਵਾਧਾ ਅਧਾਰ ਬਣਾਇਆ ਹੈ, ਜਿਸ ਕਾਰਨ ਨਵੇਂ ਕੇਸ ਵੱਧ ਸਕਦੇ ਹਨ। ਰੀਪੋਰਟ ਅਨੁਸਾਰ 17 ਦੇਸ਼ ਅਜਿਹੇ ਹਨ ਜਿਥੇ ਅਰਥਚਾਰੇ ਨੂੰ ਮੁੜ ਚਾਲੂ ਕਰਨ ਦੀ ਪ੍ਰਕਿਰਿਆ ਸਹੀ ਰਸਤੇ ਯਾਨੀ ਕਿ ਸਹੀ ਮਾਰਗ 'ਤੇ ਹੈ ਅਤੇ ਕੋਰੋਨਾ ਦੇ ਦੂਜੇ ਪੜਾਅ ਯਾਨੀ ਦੂਜੀ ਲਹਿਰ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ। ਰੀਪੋਰਟ ਅਨੁਸਾਰ 13 ਦੇਸ਼ਾਂ ਵਿਚ ਕੋਰੋਨਾ ਦੀ ਦੁਬਾਰਾ ਵਾਪਸੀ ਦੀ ਸੰਭਾਵਨਾ ਹੈ ਅਤੇ 15 ਦੇਸ਼ ਅਜਿਹੇ ਹਨ ਜਿਥੇ ਇਕ ਦੂਜੀ ਲਹਿਰ ਦੀ ਸੰਭਾਵਨਾ ਹੈ।

ਖੋਜ ਅਨੁਸਾਰ ਤਾਲਾਬੰਦੀ ਵਿਚ ਢਿੱਲ ਕਾਰਨ ਦੋ ਸਥਿਤੀਆਂ ਹੋ ਸਕਦੀਆਂ ਹਨ। ਪਹਿਲੀ ਸਥਿਤੀ ਨੂੰ ਚੰਗਾ ਕਿਹਾ ਜਾਂਦਾ ਹੈ ਅਤੇ ਇਸ ਵਿਚ ਕਿਹਾ ਹੈ ਕਿ ਅਮਰੀਕਾ ਵਰਗੇ ਦੇਸ਼ ਵਿਚ ਤਾਲਾਬੰਦੀ ਵਿਚ ਢਿੱਲ ਦਿਤੇ ਜਾਣ ਤੋਂ ਬਾਅਦ ਰੋਜ਼ਾਨਾ ਕੰਮਾਂ ਤੋਂ ਬਾਅਦ ਲੋਕਾਂ ਦੀ ਆਵਾਜਾਈ ਵਧ ਗਈ। ਵਪਾਰਕ ਸੇਵਾਵਾਂ ਥੋੜ੍ਹੇ ਸਮੇਂ ਦੇ ਵਾਧੇ ਨਾਲ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਅੰਦਰ ਡਰ ਦਾ ਮਾਹੌਲ ਖ਼ਤਮ ਹੋ ਗਿਆ ਹੈ ਅਤੇ ਲੋਕਾਂ ਦੀ ਆਮਦ ਵੱਧ ਰਹੀ ਹੈ। ਜਿਵੇਂ ਜਿਵੇਂ ਨਵੇਂ ਕੇਸਾਂ ਦੀ ਗਿਣਤੀ ਘਟਦੀ ਜਾਏਗੀ, ਲੋਕਾਂ ਵਿਚ ਸਕਾਰਾਤਮਕ ਪ੍ਰਤੀਕ੍ਰਿਆ ਮਿਲੇਗੀ।

ਦੂਜੀ ਸਥਿਤੀ ਮਾੜੀ ਹੈ, ਜਿਥੇ ਕੋਰੋਨਾ ਦੀ ਵਾਧਾ ਦਰ ਸਥਿਰ ਨਹੀਂ ਹੋ ਰਹੀ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਨਵੇਂ ਮਾਮਲੇ ਆ ਰਹੇ ਹਨ। ਅਜਿਹੀ ਸਥਿਤੀ ਵਿਚ, ਡਰ ਲੋਕਾਂ ਦੇ ਅੰਦਰ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਆਵਾਜਾਈ ਬਹੁਤ ਘੱਟ ਰਹੀ ਹੈ। ਗੰਭੀਰ ਹਾਲਾਤ ਵਿਚ, ਕੁੱਝ ਥਾਵਾਂ 'ਤੇ ਤਾਲਾਬੰਦੀ ਨੂੰ ਮੁੜ ਲਾਗੂ ਕੀਤਾ ਜਾ ਸਕਦਾ ਹੈ।

ਰੀਪੋਰਟ ਵਿਚ ਕੀਤੇ ਵਿਸ਼ਲੇਸ਼ਣ ਵਿਚ 45 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਤਿੰਨ ਸਮੂਹ ਬਣਾਏ ਗਏ ਹਨ। ਪਹਿਲਾਂ ਆਨਟਰੈਕ 'ਤੇ ਹੈ ਭਾਵ ਸਹੀ ਰਸਤੇ ਤੇ। ਦੂਜਾ ਚਿਤਾਵਨੀ ਦਾ ਚਿੰਨ੍ਹ ਹੈ ਅਤੇ ਤੀਜਾ ਖ਼ਤਰੇ ਦਾ ਖੇਤਰ ਹੈ। ਭਾਰਤ ਖ਼ਤਰੇ ਵਾਲੇ ਖੇਤਰ ਵਿਚ ਹੈ। ਭਾਰਤ ਦੇ ਨਾਲ ਇੰਡੋਨੇਸ਼ੀਆ, ਚਿਲੀ ਅਤੇ ਪਾਕਿਸਤਾਨ, ਸਵੀਡਨ, ਸਿੰਗਾਪੁਰ, ਦੱਖਣੀ ਅਫ਼ਰੀਕਾ ਅਤੇ ਕੈਨੇਡਾ ਵਰਗੇ ਦੇਸ਼ ਸ਼ਾਮਲ ਹਨ ਜਿਨ੍ਹਾਂ ਦੇਸ਼ਾਂ ਵਿਚ ਹਾਲਾਤ ਚੰਗੇ ਦੱਸੇ ਹਨ, ਉਨ੍ਹਾਂ ਵਿਚ ਫ਼ਰਾਂਸ, ਇਟਲੀ ਅਤੇ ਦਖਣੀ ਕੋਰੀਆ ਸ਼ਾਮਲ ਹਨ ਜਦਕਿ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ ਚੇਤਾਵਨੀ ਸੰਕੇਤ ਸ਼੍ਰੇਣੀ ਵਿਚ ਸ਼ਾਮਲ ਹਨ।  (ਏਜੰਸੀ)