ਤਾਲਾਬੰਦੀ ਤੋਂ ਮਿਲਿਆ ਫ਼ਾਇਦਾ 'ਅਨਲਾਕ' ਨਾਲ ਖ਼ਤਮ ਹੋ ਗਿਆ : ਸਿਹਤ ਮਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਵਿਰੁਧ ਲੜਾਈ ਵਿਚ ਤਾਲਾਬੰਦੀ ਸਮੇਂ ਤੋਂ ਮਿਲਿਆ ਲਾਭ ਸ਼ਾਇਦ ਅਨਲਾਕ ਨਾਲ ਖ਼ਤਮ ਹੋ ਗਿਆ

Photo

ਨਵੀਂ ਦਿੱਲੀ, 10 ਜੂਨ: ਕੋਰੋਨਾ ਵਾਇਰਸ ਵਿਰੁਧ ਲੜਾਈ ਵਿਚ ਤਾਲਾਬੰਦੀ ਸਮੇਂ ਤੋਂ ਮਿਲਿਆ ਲਾਭ ਸ਼ਾਇਦ ਅਨਲਾਕ ਨਾਲ ਖ਼ਤਮ ਹੋ ਗਿਆ। ਇਹ ਗੱਲ ਉੱਘੇ ਜਨ ਸਿਹਤ ਦੇਖਭਾਲ ਮਾਹਰ ਨੇ ਕਹੀ ਹੈ ਅਤੇ ਨਾਲ ਹੀ ਪੇਂਡੂ ਖੇਤਰਾਂ ਵਿਚ ਆਬਾਦੀ ਨੂੰ ਬਚਾਉਣ ਦਾ ਸੱਦਾ ਦਿਤਾ ਜੋ ਲਾਗ ਦੇ ਮਾਮਲਿਆਂ ਵਿਚ ਵਾਧੇ ਦੀ ਸੰਭਾਵੀ ਸਥਿਤੀ ਬਾਰੇ ਤਿਆਰ ਨਹੀਂ। ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ  ਹੈਦਰਾਬਾਦ, ਪਬਲਿਕ ਹੈਲਥ ਫ਼ਾਊਂਡੇਸ਼ਨ ਆਫ਼ ਇੰਡੀਆ ਦੇ ਪ੍ਰੋਫ਼ੈਸਰ ਬੀ. ਰਮਣਧਰ ਨੇ ਕਿਹਾ ਕਿ ਅਨਲਾਕ ਹੋਣ ਨਾਲ ਅਨੁਸ਼ਾਸਨ ਦੀ ਪਾਲਣਾ ਨਾ ਕਰਨ ਦੀਆਂ ਪੁਰਾਣੀਆਂ ਆਦਤਾਂ ਵਾਪਸ ਆ ਗਈਆਂ ਹਨ। ਇਹ ਬੁਰੀਆਂ ਆਦਤਾਂ ਇਕ ਦੂਜੇ ਤੋਂ ਦੂਰੀ ਨਾ ਰੱਖਣ ਅਤੇ ਠੀਕ ਤਰ੍ਹਾਂ ਮਾਸਕ ਨਾ ਪਾਉਣ ਨਾਲ ਜੁੜੀਆਂ ਹਨ। ਰਮਣਧਰ ਨੇ ਕਿਹਾ, 'ਪੇਂਡੂ ਖੇਤਰਾਂ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਲਾਗੇ ਅਲੱਗ ਰਖਿਆ ਜਾਣਾ ਚਾਹੀਦਾ ਹੈ।  (ਏਜੰਸੀ)