ਭਾਰਤ ਤੋਂ ਨੇਪਾਲ ਪਰਤੇ ਲੋਕਾਂ ਨੂੰ ਇਕਾਂਤਵਾਸ ਲਈ ਲਿਜਾ ਰਿਹਾ ਟਰੱਕ ਨਦੀ ’ਚ ਡਿੱਗਾ, 2 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਲਿਕੋਟ ਜ਼ਿਲ੍ਹੇ ਵਿਚ ਬੁਧਵਾਰ ਨੂੰ ਇਕ ਟਰੱਕ ਨਦੀ ਵਿਚ ਡਿੱਗ ਜਾਣ ਨਾਲ 2 ਲੋਕਾਂ ਦੀ ਮੌਤ ਹੋ ਗਈ

File Photo

ਕਾਠਮੰਡੁ, 10 ਜੂਨ : ਕਾਲਿਕੋਟ ਜ਼ਿਲ੍ਹੇ ਵਿਚ ਬੁਧਵਾਰ ਨੂੰ ਇਕ ਟਰੱਕ ਨਦੀ ਵਿਚ ਡਿੱਗ ਜਾਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਲਾਪਤਾ ਹਨ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਟਰੱਕ ਵਿਚ ਭਾਰਤ ਤੋਂ ਪਰਤੇ ਲੋਕ ਸਵਾਰ ਸਨ, ਜਿਨ੍ਹਾਂ ਨੂੰ ਇਕਾਂਤਵਾਸ ਕਰਨ ਲਈ ਲਿਜਾਇਆ ਜਾ ਰਿਹਾ ਸੀ।  ਟਰੱਕ ਦਾ ਚਾਲਕ ਨੇ ਯਾਤਰੀਆਂ ਨਾਲ ਬਹਿਸ ਹੋਣ ਦੇ ਬਾਅਦ ਚਲਦੇ ਵਾਹਨ ’ਚੋਂ ਬਾਹਰ ਛਾਲ ਮਾਰ ਦਿਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

ਕਾਠਮੰਡੂ ਪੋਸਟ ਦੀ ਖਬਰ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ 27 ਲਾਪਤਾ ਲੋਕਾਂ ਨਾਲ ਸੰਪਰਕ ਕਰ ਸਕਿਆ ਹੈ, ਜਿਨ੍ਹਾਂ ਵਿਚੋਂ 4 ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਾਰਨਾਲੀ ਸੂਬੇ ਦੇ ਪੁਲਿਸ ਬੁਲਾਰੇ ਰਾਜੀਵ ਬਹਾਦੁਰ ਬਾਸਨੇਟ ਨੇ ਦਸਿਆ ਕਿ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਿਮਾਲਯਨ ਟਾਈਮਜ਼ ਮੁਤਾਬਕ ਘਟਨਾ ਸਥਾਨ ’ਤੇ ਭਾਲ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿਚ ਦਸਿਆ ਗਿਆ ਕਿ ਕੁੱਝ ਯਾਤਰੀਆਂ ਨੂੰ ਨਦੀ ’ਚੋਂ ਸਥਾਨਕ ਲੋਕਾਂ ਨੇ ਬਚਾਇਆ।    (ਪੀਟੀਆਈ)