ਅਧਿਆਪਕਾਂ ਦੀ ਨਿਵੇਕਲੀ ਕੋਸ਼ਿਸ਼:ਲਾਕਡਾਊਨ ਕਾਰਨ ਸਕੂਲ ਬੰਦ ਤਾਂ ਘਰਾਂ ਦੀਆਂ ਕੰਧਾਂ ਨੂੰ ਬਣਾਇਆ ਕਿਤਾਬਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਟਰਨੈੱਟ ਜ਼ਰੀਏ ਪੜ੍ਹਾਈ ਕਰਨਾ ਸਾਰਿਆਂ ਲਈ ਸੰਭਵ ਨਹੀਂ ਹੈ।

Book made of walls of houses

ਨਵੀਂ ਦਿੱਲੀ: ਕੋਰੋਨਾ ਵਾਇਰਸ (Coronavirus) ਕਾਰਨ ਦੇਸ਼ ਭਰ ਵਿਚ ਸਕੂਲ-ਕਾਲਜ ਬੰਦ ਹਨ। ਅਜਿਹੇ ਵਿਚ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਆਨਲਾਈਨ ਕਲਾਸਾਂ (Online classes) ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਟਰਨੈੱਟ ਜ਼ਰੀਏ ਪੜ੍ਹਾਈ ਕਰਨਾ ਸਾਰਿਆਂ ਲਈ ਸੰਭਵ ਨਹੀਂ ਹੈ। ਦੇਸ਼ ਦਾ ਵੱਡਾ ਹਿੱਸਾ ਇੰਟਰਨੈੱਟ (Internet) ਦੀ ਪਹੁੰਚ ਤੋਂ ਦੂਰ ਹੈ। ਇਸ ਦੌਰਾਨ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਇਕ ਆਦਿਵਾਸੀ ਪਿੰਡ ਵਿਚ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਨਿਵੇਕਲੀ ਪਹਿਲ ਕੀਤੀ ਗਈ।

ਹੋਰ ਪੜ੍ਹੋ: ਤੱਥ ਜਾਂਚ: ਨਵਜੋਤ ਸਿੱਧੂ ਅਤੇ ਅਮਿਤ ਸ਼ਾਹ ਵਿਚਾਲੇ ਗੁਪਤ ਮੀਟਿੰਗਾਂ ਦਾ ਦਾਅਵਾ ਕਰਦੀ ਖ਼ਬਰ ਫਰਜੀ

ਦੁਮਰਥਰ ਨਾਂਅ ਦੇ ਪਿੰਡ ਵਿਚ ਇਕ ਸਰਕਾਰੀ ਸਕੂਲ ਹੈ, ਜਿਸ ਵਿਚ ਕੁੱਲ ਚਾਰ ਅਧਿਆਪਕ ਹਨ। ਇਹਨਾਂ ਵਿਚੋਂ ਇਕ ਮੁੱਖ ਅਧਿਆਪਕ ਹੈ। ਪਿਛਲੇ ਸਾਲ ਲਾਕਡਾਊਨ ਕਾਰਨ ਸਕੂਲ ਬੰਦ ਹੋਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਆਦਿਵਾਸੀ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਬਹੁਤ ਚੰਗੀ ਪਹਿਲ ਕੀਤੀ। ਉਹਨਾਂ ਨੇ ਸੋਚਿਆ ਜੇ ਇਹਨਾਂ ਬੱਚਿਆਂ ਦੀ ਪੜ੍ਹਾਈ ਛੁੱਟ ਗਈ ਤਾਂ ਉਹ ਬਾਲ-ਮਜ਼ਦੂਰੀ (Child labor) ਆਦਿ ਵਿਚ ਲੱਗ ਜਾਣਗੇ।

ਹੋਰ ਪੜ੍ਹੋ: ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਨਾਲ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਇਸ ਲਈ ਉਹਨਾਂ ਨੇ ਪਿੰਡ ਦੇ ਘਰਾਂ ਦੀਆਂ ਕੰਧਾਂ ਨੂੰ ਹੀ ਸਕੂਲ ਬਣਾ ਦਿੱਤਾ। ਪਿੰਡ ਵਿਚ ਮਿੱਟੀ ਨਾਲ ਬਣੇ ਘਰਾਂ ਉੱਤੇ ਗਿਣਤੀ, ਵਰਣਮਾਲਾ, ਪਹਾੜੇ, ਸਰੀਰ ਦੇ ਅੰਗਾਂ ਦੇ ਨਾਮ, A to Z ਆਦਿ ਲਿਖਿਆ ਗਿਆ ਹੈ। ਇਸ ਦੇ ਹੇਠਾਂ ਕੰਧ ਉੱਤੇ ਹੀ ਕਾਲੇ ਰੰਗ ਦੀਆਂ ਸਲੇਟਾਂ ਬਣਾਈਆਂ ਗਈਆਂ, ਜਿੱਥੇ ਬੱਚੇ ਪੜ੍ਹਦੇ-ਲਿਖਦੇ ਹਨ।

ਹੋਰ ਪੜ੍ਹੋ: ਗੁਰਦੁਆਰੇ ਦੇ ਸਾਬਕਾ ਪ੍ਰਧਾਨ ਨੇ ਚੁੱਕਿਆ ਖੌਫ਼ਨਾਕ ਕਦਮ, ਸੁਸਾਈਡ ਨੋਟ ’ਚ ਸਰਪੰਚ ’ਤੇ ਲਾਏ ਗੰਭੀਰ ਦੋਸ਼

ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਵੀ ਪਿੰਡ ਵਿਚ ਬੱਚਿਆਂ ਦੀ ਮਦਦ ਲਈ ਆਉਂਦੇ ਹਨ। ਪ੍ਰਿੰਸੀਪਲ (Principal) ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਤੋਂ ਹੀ ਸੁਣਦੇ ਅਤੇ ਹੱਲ ਕਰਦੇ ਹਨ। ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਕੋਰੋਨਾ ਨੂੰ ਲੈ ਕੇ ਜਾਗਰੂਕ ਵੀ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਇਹ ਪਿੰਡ ਕੋਰੋਨਾ ਤੋਂ ਬਚਿਆ ਹੋਇਆ ਹੈ।