ਜੰਮੂ-ਕਸ਼ਮੀਰ : ਕਠੂਆ ਜ਼ਿਲ੍ਹੇ ਦੇ ਪਿੰਡ ’ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਹਲਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਨੇ ਹੀਰਾਨਗਰ ਸੈਕਟਰ ’ਚ ਕੂਟਾ ਮੋਡ ਨੇੜੇ ਸੈਦਾ ਸੁਖਲ ਪਿੰਡ ’ਤੇ ਹਮਲਾ ਕੀਤਾ ਸੀ, ਪੁਲਿਸ ਨੇ ਕੀਤੀ ਤੁਰਤ ਕਾਰਵਾਈ

Representative Image.

ਜੰਮੂ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਇਕ ਪਿੰਡ ’ਚ ਮੰਗਲਵਾਰ ਸ਼ਾਮ ਨੂੰ ਅਤਿਵਾਦੀਆਂ ਨੇ ਮੁਕਾਬਲੇ ਦੌਰਾਨ ਇਕ ਅਤਿਵਾਦੀ ਨੂੰ ਢੇਰ ਕਰ ਦਿਤਾ। ਪੁਲਿਸ  ਦੇ ਇਕ ਬੁਲਾਰੇ ਨੇ ਦਸਿਆ  ਕਿ ਅਤਿਵਾਦੀਆਂ ਨੇ ਹੀਰਾਨਗਰ ਸੈਕਟਰ ’ਚ ਕੂਟਾ ਮੋਡ ਨੇੜੇ ਸੈਦਾ ਸੁਖਲ ਪਿੰਡ ’ਤੇ  ਹਮਲਾ ਕੀਤਾ। ਅਧਿਕਾਰੀਆਂ ਨੇ ਦਸਿਆ  ਕਿ ਸ਼ਾਮ 7:45 ਵਜੇ ਦੇ ਕਰੀਬ ਤਿੰਨ ਵਿਅਕਤੀਆਂ ਦੀ ਸ਼ੱਕੀ ਗਤੀਵਿਧੀ ਤੋਂ ਬਾਅਦ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਪਿੰਡ ਭੇਜਿਆ ਗਿਆ।

ਅਧਿਕਾਰੀਆਂ ਨੇ ਦਸਿਆ  ਕਿ ਕੁੱਝ  ਲੋਕਾਂ ਵਲੋਂ  ਰੌਲਾ ਪਾਉਣ ਤੋਂ ਬਾਅਦ ਸ਼ੱਕੀ ਅਤਿਵਾਦੀਆਂ ਵਲੋਂ  ਗੋਲੀਆਂ ਚਲਾਉਣ ਦੀਆਂ ਕੁੱਝ  ਆਵਾਜ਼ਾਂ ਸੁਣੀਆਂ ਗਈਆਂ। ਅਧਿਕਾਰੀਆਂ ਨੇ ਦਸਿਆ  ਕਿ ਗੋਲੀਬਾਰੀ ’ਚ ਇਕ ਅਤਿਵਾਦੀ ਮਾਰਿਆ ਗਿਆ ਅਤੇ ਪਿੰਡ ’ਚ ਲੁਕੇ ਹੋਰ ਅਤਿਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ।