UP News : ਨਸ਼ੇ 'ਚ ਧੁੱਤ ਬਰਾਤੀਆਂ ਨੇ ਮੰਗੀ ਬਾਈਕ, ਕੁੱਟਮਾਰ ਤੋਂ ਬਾਅਦ ਬਿਨ੍ਹਾਂ ਦੁਲਹਨ ਤੋਂ ਵਾਪਸ ਪਰਤੀ ਬਰਾਤ
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਲਾੜੀ ਦੇ ਦੋ ਭਰਾ ਅਤੇ ਪਿਤਾ ਜ਼ਖਮੀ ਹੋ ਗਏ
UP News : ਉੱਤਰ ਪ੍ਰਦੇਸ਼ ਦੇ ਔਰਈਆ ਵਿਵਾਦ ਦੇ ਚੱਲਦੇ ਬਰਾਤ ਬਿਨਾਂ ਦੁਲਹਨ ਦੇ ਹੀ ਵਾਪਸ ਪਰਤ ਗਈ ਹੈ। ਲੜਕੀ ਦੇ ਪੱਖ ਵਾਲਿਆਂ ਦਾ ਆਰੋਪ ਹੈ ਕਿ ਬਰਾਤੀ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਬਾਇਕ ਦੀ ਮੰਗ ਕਰ ਰਹੇ ਸਨ। ਜਿਸ ਕਾਰਨ ਬਹਿਸ ਸ਼ੁਰੂ ਹੋ ਗਈ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਲਾੜੀ ਦੇ ਦੋ ਭਰਾ ਅਤੇ ਪਿਤਾ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਲਾੜਾ-ਲਾੜੀ ਦਾ ਵਿਆਹ 14 ਦਸੰਬਰ ਨੂੰ ਸਮੂਹਿਕ ਵਿਆਹ ਸੰਮੇਲਨ 'ਚ ਹੋ ਚੁੱਕਾ ਸੀ। ਦੋਵਾਂ ਧਿਰਾਂ ਦੀ ਸਹਿਮਤੀ ਨਾਲ ਪਾਰਟੀ ਰੱਖੀ ਗਈ ਅਤੇ 10 ਜੂਨ ਨੂੰ ਲਾੜੇ ਦੇ ਪੱਖ ਨੇ ਨਕਦੀ ਅਤੇ ਬਾਈਕ ਦੀ ਮੰਗ ਕੀਤੀ।
ਲਾੜਾ-ਲਾੜੀ ਦੇ ਪੱਖ ਵਿੱਚ ਹੋਈ ਕੁੱਟਮਾਰ
ਇਸ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਜਿਸ ਵਿੱਚ ਲਾੜੀ ਦੇ ਪਿਤਾ ਅਸ਼ੋਕ ਕੁਮਾਰ ਅਤੇ ਭਰਾ ਸਤੇਂਦਰ ਅਤੇ ਸ਼ਿਵਮ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੁਲਸ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਦੱਸ ਦੇਈਏ ਕਿ ਰੇਸ਼ਮਾ ਅਤੇ ਵਿਕਰਮ ਸਿੰਘ ਦਾ ਵਿਆਹ 14 ਦਸੰਬਰ ਨੂੰ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ 'ਚ ਬਰਾਤ ਲਿਆਉਣ ਲਈ ਸਹਿਮਤੀ ਬਣੀ। ਜਦੋਂ ਬਰਾਤ ਆਈ ਪਹਿਲਾਂ ਤਾਂ ਖਾਣੇ ਨੂੰ ਲੈ ਕੇ ਵਿਵਾਦ ਹੋਇਆ, ਫਿਰ ਗੱਲ ਬਾਈਕ ਅਤੇ ਨਕਦੀ ਤੱਕ ਪਹੁੰਚ ਗਈ। ਥਾਣਾ ਖੇਤਰ ਦੇ ਅਧਿਕਾਰੀ ਰਾਮ ਮੋਹਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।