ਕੋਰੋਨਾ ਦੇ ਮਰੀਜਾਂ ਨੂੰ ਹੁਣ ਦਿੱਤਾ ਜਾਵੇਗਾ Psoriasis ਦਾ ਇੰਜੈਕਸ਼ਨ, DGCI ਨੇ ਦਿੱਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

DGCI ਨੇ ਸਕਿੱਨ ਦੇ ਸੋਰਾਇਸਿਸ ਨੂੰ ਠੀਕ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਇਟੋਲੀਜ਼ੁਮੈਬ ਨੂੰ ਮਰੀਜਾਂ ‘ਤੇ ‘ਐਮਰਜੈਂਸੀ ਵਰਤੋਂ’ ਲਈ ਮਨਜ਼ੂਰੀ ਦੇ ਦਿੱਤੀ ਹੈ।

Corona vaccine

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਭਾਰਤ ਦੀ ਡਰੱਗ ਰੈਗੂਲੇਟਰੀ ਬਾਡੀ (DGCI) ਨੇ ਸਕਿੱਨ ਦੇ ਸੋਰਾਇਸਿਸ ਨੂੰ ਠੀਕ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਇਟੋਲੀਜ਼ੁਮੈਬ ਨੂੰ ਮਰੀਜਾਂ ‘ਤੇ ‘ਐਮਰਜੈਂਸੀ ਵਰਤੋਂ’ ਲਈ ਮਨਜ਼ੂਰੀ ਦੇ ਦਿੱਤੀ ਹੈ।

ਕੋਰੋਨਾ ਦੇ ਇਲਾਜ ਲਈ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਡਾਕਟਰ ਵੀਜੀ ਸੋਮਾਨੀ ਨੇ ਮੋਨੋਕਲੋਨਲ ਐਂਟੀਬਾਡੀ ਇੰਜੈਕਸ਼ਨ ਇਟੋਲੀਜ਼ੁਮੈਬ ਬਾਇਓਕਾਨ ਦੀ ਪਹਿਲਾਂ ਤੋਂ ਹੀ ਮਨਜ਼ੂਰਸ਼ੁਦਾ  ਦਵਾਈ ਨੂੰ ਮਰੀਜਾਂ ‘ਤੇ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਦਵਾਈ ਉਹਨਾਂ ਰੋਗੀਆਂ ਨੂੰ ਦਿੱਤੀ ਜਾਵੇਗੀ, ਜੋ ਸਾਹ ਲੈਣ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਗੇ।

ਇਸ ਦਵਾਈ ਦੀ ਵਰਤੋਂ ਨਾਲ ਸਾਹ ਲੈਣ ਵਿਚ ਆ ਰਹੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਅਧਿਕਾਰੀ ਨੇ ਦੱਸਿਆ, ‘ਭਾਰਤ ਵਿਚ ਕੋਰੋਨਾ ਦੇ ਰੋਗੀਆਂ ‘ਤੇ ਕਲੀਨਿਕਲ ਟਰਾਇਲ ਤੋਂ ਬਾਅਦ ਇਸ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨੂੰ ਮਨਜ਼ੂਰੀ ਦੇਣ ਵਾਲੇ ਮਾਹਰਾਂ ਵਿਚ ਏਮਜ਼ ਦੇ ਪਲਮਨੋਲਾਜਿਸਟ, ਫਾਰਮਾਸਿਸਟ ਅਤੇ ਦਵਾਈ ਮਾਹਰ ਸ਼ਾਮਲ ਸਨ’।

ਅਧਿਕਾਰੀ ਨੇ ਕਿਹਾ ਕਿ ਇਹ ਪਹਿਲਾਂ ਤੋਂ ਹੀ ਸੋਰਾਇਸਿਸ ਦੇ ਇਲਾਜ ਲਈ ਬਾਇਓਕਾਨ ਦੀ ਮਨਜ਼ੂਰਸ਼ੁਦਾ ਦਵਾਈ ਹੈ। ਇਸ ਦਵਾਈ ਦੀ ਵਰਤੋਂ ਤੋਂ ਪਹਿਲਾਂ ਰੋਗੀ ਨੂੰ ਲਿਖਤੀ ਵਿਚ ਜਾਣਕਾਰੀ ਦਿੰਦੇ ਹੋਏ, ਉਸ ਕੋਲੋਂ ਸਹਿਮਤੀ ਲਈ ਜਾਵੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।