ਪ੍ਰਵਾਸੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਦਮਪੁਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦ ਇਕ 45 ਸਾਲਾ ਪ੍ਰਵਾਸੀ ਵਿਅਕਤੀ ਪੱਪੂ ਕੁਮਾਰ ਪੁੱਤਰ ਤਸੀਲਦਾਰ

File Photo

ਆਦਮਪੁਰ, 10 ਜੁਲਾਈ (ਪ੍ਰਸ਼ੋਤਮ): ਆਦਮਪੁਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦ ਇਕ 45 ਸਾਲਾ ਪ੍ਰਵਾਸੀ ਵਿਅਕਤੀ ਪੱਪੂ ਕੁਮਾਰ ਪੁੱਤਰ ਤਸੀਲਦਾਰ ਸਿੰਘ ਵਾਸੀ ਆਦਮਪੁਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤੇ ਜਾਣ ਦੀ ਖ਼ਬਰ ਲੋਕਾਂ ਤਕ ਪਹੁੰਚੀ। ਜਾਣਕਾਰੀ ਅਨੁਸਾਰ ਉਹ ਵਿਅਕਤੀ ਆਦਮਪੁਰ ਵਿਖੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਦੇ ਨਾਲ-ਨਾਲ ਵਿਆਹ ਸ਼ਾਦੀਆਂ ਵਿਚ ਸਟਾਲ ਲਗਾਉਣ ਦਾ ਕੰਮ ਕਰਦਾ ਸੀ ਅਤੇ ਇਸ ਕੰਮ ਵਿਚ ਇਲਾਕੇ ਵਿਚ ਉਸ ਦੀ ਅਲੱਗ ਪਛਾਣ ਬਣ ਚੁੱਕੀ ਸੀ। 

ਉਹ ਪਿਛਲੇ ਪੰਦਰਾਂ ਸਾਲਾਂ ਤੋਂ ਇੱਥੇ ਅਪਣੇ ਪਰਵਾਰ ਸਮੇਤ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਕੱੁਝ ਸਮਾਂ ਪਹਿਲਾਂ ਉਸ ਨੇ ਅਪਣਾ ਮਕਾਨ ਵੀ ਲੈ ਲਿਆ ਸੀ। ਜਿੱਥੇ ਬੀਤੀ ਰਾਤ ਉਹ ਇੱਕਲਿਆਂ ਹੀ ਸੌਣ ਗਿਆ। ਉੱਥੇ ਹੀ ਉਸ ਦਾ ਕਤਲ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮੌਕੇ ਉਤੇ ਪਹੁੰਚੇ ਐਸ.ਪੀ ਡੀ ਸਰਬਜੀਤ ਸਿੰਘ ਬਾਹੀਆ, ਡੀਐਸਪੀ ਹਰਿੰਦਰ ਸਿੰਘ ਮਾਨ, ਸੀ.ਏ ਸਟਾਫ਼ ਦੇ ਨਾਲ ਇੰਸਪੈਕਟਰ ਸ਼ਿਵ ਕੁਮਾਰ, ਇੰਸਪੈਕਟਰ ਜੀ.ਐਸ ਨਾਗਰਾ ਅਤੇ ਹੋਰ ਪੁਲਿਸ ਮੁਲਾਜ਼ਮ ਪੁੱਜੇ।

ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦਸਿਆ ਕਿ ਪੱਪੂ ਪੁੱਤਰ ਤਹਿਸੀਲਦਾਰ ਸਿੰਘ ਵਾਸੀ ਅਲੀ ਘਰ ਯੂ.ਪੀ ਜੋ ਕਿ ਹੁਣ 15 ਸਾਲ ਤੋਂ ਆਦਮਪੁਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਪਰਵਾਰ ਸਮੇਤ ਰਹਿੰਦਾ ਸੀ ਅਤੇ ਗੋਲੇ ਗੱਪਿਆਂ ਦੀ ਰੇਹੜੀ ਲਗਾ ਕੇ ਪਰਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਨ੍ਹਾਂ ਦਸਿਆ ਕਿ ਪੱਪੂ ਰਾਤ ਅਪਣੇ ਮਕਾਨ ਵਿਚ ਇਕੱਲਾ ਹੀ ਸੋ ਗਿਆ ਜਿਥੇ ਉਹ ਗੋਲੇ ਗੱਪੇ ਬਣਾਉਦਾ ਸੀ। ਪੱਪੂ ਨੇ ਇਹ ਮਕਾਨ ਕੁੱਝ ਸਮਾਂ ਪਹਿਲਾਂ ਲਿਆ ਸੀ। ਪੱਪੂ ਦਾ ਉਸੇ ਮਕਾਨ ਅੰਦਰ ਕਤਲ ਕੀਤਾ ਗਿਆ ਹੈ। ਉਨ੍ਹਾਂ  ਨੇ ਦਸਿਆ ਕਿ ਕਤਲ ਕਿਸੇ ਤੇਜ਼ ਹਤਿਆਰਾਂ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕ ਦੀ ਲਾਸ਼ ਨੂੰ ਜਲੰਧਰ ਸਿਵਲ ਹਸਪਤਾਲ ਭੇਜ ਦਿਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।