ਹੜ੍ਹ ਦੇ ਪਾਣੀ ਵਿਚ ਡੁੱਬੀਆਂ ਸੜਕਾਂ ਤਾਂ ਕਿਸ਼ਤੀਆਂ 'ਚ ਬਰਾਤ ਲੈ ਕੇ ਲਾੜੀ ਘਰ ਪਹੁੰਚ ਗਿਆ ਲਾੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਇਰਲ ਹੋਈ ਵੀਡੀਓ

the bridegroom reached home on boat

ਬਿਹਾਰ: ਦੇਸ਼ ਭਰ ਵਿਚ ਜਿੱਥੇ ਗਰਮੀ ਕਾਰਨ ਲੋਕ ਬੇਹਾਲ ਹੋਏ ਪਏ ਹਨ, ਉੱਥੇ ਹੀ ਬਿਹਾਰ ’ਚ ਹੜ੍ਹ ਕਾਰਨ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਬਿਹਾਰ ਵਿੱਚ ਆਏ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਥਿਤੀ ਮਾੜੀ ਹੈ।

ਸੈਂਕੜੇ ਪਿੰਡ ਡੁੱਬ ਗਏ ਹਨ। ਸੜਕਾਂ ਡੁੱਬ ਗਈਆਂ ਹਨ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਕਿਸ਼ਤੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਅਜਿਹਾ ਹੀ ਇਕ ਮਾਮਲਾ ਬਿਹਾਰ ਦੇ ਸਮਸਤੀਪੁਰ ਜ਼ਿਲੇ  ਤੋਂ ਸਾਹਮਣੇ ਆਇਆ, ਜਿੱਥੇ ਹੜ੍ਹ ਕਾਰਨ ਸੜਕਾਂ ਪਾਣੀ ਵਿਚ ਡੁੱਬਣ ਕਾਰਨ  ਬਰਾਤੀ ਕਿਸ਼ਤੀ ’ਤੇ ਸਵਾਰ ਹੋ ਕੇ ਬਰਾਤ ਲੈ ਕੇ  ਆਏ ਅਤੇ ਵਿਆਹ ਮਗਰੋਂ ਕਿਸ਼ਤੀ ’ਤੇ ਹੀ ਲਾੜੀ ਦੀ ਵਿਦਾਈ ਹੋਈ।

 

 

 ਵਿਆਹ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਸੀ ਪਰ ਹੜ੍ਹਾਂ ਕਾਰਨ  ਸਿਵਾਏ ਕਿਸ਼ਤੀ ਰਾਹੀਂ  ਬਰਾਤ ਲਿਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ ਜਿਸ ਤੋਂ ਬਾਅਦ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਬਰਾਤ ਨੂੰ ਤਿੰਨ ਕਿਸ਼ਤੀਆਂ ਰਾਹੀਂ ਲਿਜਾਣ ਦਾ ਫੈਸਲਾ ਕੀਤਾ। ਪਿੰਡ ਵਾਲਿਆਂ ਦੁਆਰਾ ਤਿੰਨ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਬਰਾਤ ਵਿਆਹ ਲਈ ਦੁਲਹਨ ਦੇ ਘਰ ਪਹੁੰਚੀ।