ਕਿਡਨੀ ਦੇ ਇਲਾਜ ਲਈ ਮਰੀਜ਼ ਕੋਲ ਨਹੀਂ ਸਨ ਪੈਸੇ, ਕੇਰਲ ਦੀ ਸਿੱਖਿਆ ਮੰਤਰੀ ਨੇ ਦਾਨ ਕੀਤੀ ਆਪਣੀ ਸੋਨੇ ਦੀ ਚੂੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਦੇ ਇਸ ਕਦਮ ਦੀ ਹਰ ਪਾਸੇ ਹੋ ਰਹੀ ਹੈ ਸ਼ਲਾਘਯੋਗ

Kerala Minister Donated Bangle

 

ਕੋਚੀ: ਕੇਰਲ ਦੇ ਉਚੇਰੀ ਸਿੱਖਿਆ ਮੰਤਰੀ ਆਰ ਬਿੰਦੂ ਨੇ ਸਮਾਜ ਲਈ ਇਕ ਪ੍ਰੇਰਨਾ ਪੇਸ਼ ਕੀਤੀ ਹੈ। ਉਹਨਾਂ ਨੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਇੱਕ ਮਰੀਜ਼ ਦੇ ਇਲਾਜ ਲਈ ਆਪਣੀ ਇੱਕ ਸੋਨੇ ਦੀ ਚੂੜੀ ਦਾਨ ਕੀਤੀ ਹੈ। ਦਰਅਸਲ ਇਸ ਮਰੀਜ਼ ਦਾ ਕਿਡਨੀ ਟਰਾਂਸਪਲਾਂਟ ਕਰਵਾਉਣਾ ਸੀ ਪਰ ਉਸ ਕੋਲ ਇਲਾਜ ਲਈ ਪੈਸੇ ਨਹੀਂ ਸਨ।

 

ਅਜਿਹੇ 'ਚ ਇਰਿੰਜਲਕੁਡਾ ਇਲਾਕੇ 'ਚ ਇਕ ਮੀਟਿੰਗ 'ਚ ਸ਼ਾਮਲ ਹੋਣ ਆਏ ਬਿੰਦੂ ਨੇ ਮਰੀਜ਼ ਵਿਵੇਕ ਪ੍ਰਭਾਕਰ (27) ਦੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੇ ਗੁੱਟ ਤੋਂ ਸੋਨੇ ਦੀ ਚੂੜੀ ਉਤਾਰ ਦਿੱਤੀ ਅਤੇ ਮਰੀਜ਼ ਨੂੰ ਉਸਦੇ ਇਲਾਜ ਦੇ ਖਰਚੇ ਲਈ ਦਾਨ ਕਰ ਦਿੱਤੀ। ਜ਼ਿਕਰਯੋਗ ਹੈ ਕਿ  ਕਮੇਟੀ ਦੀ ਮੀਟਿੰਗ ਵਿੱਚ ਮੰਤਰੀ ਨੂੰ ਇਰਿੰਜਾਲਕੁਡਾ ਦੇ ਨੁਮਾਇੰਦੇ ਵਜੋਂ ਬੁਲਾਇਆ ਗਿਆ ਸੀ। 

 

ਇਸ ਤੋਂ ਪਹਿਲਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਇੱਕ ਵਿਦਿਆਰਥੀ ਦੀ ਮਦਦ ਕੀਤੀ ਸੀ। ਦਰਅਸਲ ਇੰਡੀਗੋ ਏਅਰਲਾਈਨ ਦੀ ਫਲਾਈਟ ਦੌਰਾਨ ਕਾਲਜ ਦੇ ਵਿਦਿਆਰਥੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਵਿਦਿਆਰਥੀ ਨੇ ਟਵਿੱਟਰ 'ਤੇ ਆਪਣਾ ਅਨੁਭਵ ਸਾਂਝਾ ਕੀਤਾ। ਇਸ ਤੋਂ ਬਾਅਦ ਸਿੰਧੀਆ ਨੇ ਵਿਦਿਆਰਥੀ ਦਾ ਸਾਮਾਨ ਉਨ੍ਹਾਂ ਦੇ ਹੋਸਟਲ ਦੇ ਗੇਟ 'ਤੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਵਿਦਿਆਰਥਣ ਨੂੰ ਦੱਸਿਆ ਕਿ ਉਸ ਦਾ ਸਾਮਾਨ ਉਸ ਦੇ ਹੋਸਟਲ ਦੇ ਗੇਟ 'ਤੇ ਪਹੁੰਚ ਗਿਆ ਹੈ। ਸਾਮਾਨ ਮਿਲਣ ਤੋਂ ਬਾਅਦ ਲੜਕੀ ਦੇ ਚਿਹਰੇ 'ਤੇ ਖੁਸ਼ੀ ਵਾਪਸ ਆ ਗਈ।