ਕਰਜ਼ਾ ਧੋਖਾਧੜੀ ਸਬੰਧੀ ਭੂਸ਼ਣ ਸਟੀਲ ਦਾ ਸਾਬਕਾ ਐਮ.ਡੀ. ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਾ ਸੀਰੀਅਸ ਫ਼੍ਰਾਡ ਇਨਵੈਸਟੀਗੇਸ਼ਨ ਆਫ਼ਿਸ (ਐਸਐਫ਼ਆਈਓ) ਦੀ ਇਕ ਟੀਮ ਨੇ ਭੂਸ਼ਣ ਸਟੀਲ ਲਿਮਟਿਡ ਦੇ ਸਾਬਕਾ ਪ੍ਰਮੋਟਰ ਅਤੇ ਐਮ.ਡੀ. ਨੀਰਜ ਸਿੰਘਲ ਨੂੰ ਗ੍ਰਿਫ਼ਤਾਰ..............

Bhushan Steel Limited

ਨਵੀਂ ਦਿੱਲੀ : ਦਾ ਸੀਰੀਅਸ ਫ਼੍ਰਾਡ ਇਨਵੈਸਟੀਗੇਸ਼ਨ ਆਫ਼ਿਸ (ਐਸਐਫ਼ਆਈਓ) ਦੀ ਇਕ ਟੀਮ ਨੇ ਭੂਸ਼ਣ ਸਟੀਲ ਲਿਮਟਿਡ ਦੇ ਸਾਬਕਾ ਪ੍ਰਮੋਟਰ ਅਤੇ ਐਮ.ਡੀ. ਨੀਰਜ ਸਿੰਘਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨੀਰਜ ਸਿੰਘਲ 'ਤੇ ਦੋਸ਼ ਹੈ ਕਿ ਉਸ ਨੇ ਕਰੀਬ 80 ਐਸੋਸੀਏਟ ਕੰਪਨੀਆਂ ਦੀ ਵਰਤੋਂ ਕਰ ਕੇ ਵੱਖ-ਵੱਖ ਬੈਂਕਾਂ ਤੋਂ ਕਰੀਬ 2000 ਕਰੋੜ ਰੁਪਏ ਦੀ ਧੋਖਾਧੜੀ ਨੂੰ ਅੰਜਾਮ ਦਿਤਾ। ਨੀਰਜ ਸਿੰਘਲ ਨੂੰ ਫਿਲਹਾਲ 14 ਅਗੱਸਤ ਤਕ ਲਈ ਨਿਆਇਕ ਹਿਰਾਸਤ 'ਚ ਭੇਜ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭੂਸ਼ਣ ਸਟੀਲ ਨੂੰ ਦਿਵਾਲੀਆਪਨ ਦੇ ਚਲਦਿਆਂ ਟਾਟਾ ਗਰੁਪ ਦੀ ਇਕ ਕੰਪਨੀ ਨੇ ਅਪਣੇ ਅਧੀਨ ਕਰ ਲਿਆ ਹੈ।

ਭੂਸ਼ਣ ਸਟੀਲ ਉਨ੍ਹਾਂ 12 ਵੱਡੀਆਂ ਕੰਪਨੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਰਿਜ਼ਰਵ ਬੈਂਕ ਨੇ ਪਿਛਲੇ ਸਾਲ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਹਵਾਲੇ ਕੀਤਾ ਸੀ।
ਜ਼ਿਕਰਯੋਗ ਹੈ ਕਿ ਨੀਰਵ ਸਿੰਘਲ ਨੂੰ ਕੰਪਨੀ ਐਕਟ, 2013 ਦੀ ਧਾਰਾ 447 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ ਛੇ ਮਹੀਨੇ ਅਤੇ ਜ਼ਿਆਦਾ ਤੋਂ ਜ਼ਿਆਦਾ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਦੋਸ਼ੀ ਵਿਰੁਧ ਧੋਖਾਧੜ੍ਹੀ ਦੀ ਘੱਟੋ-ਘੱਟ ਰਕਮ ਦੇ ਬਰਾਬਰ ਆਰਥਕ ਜ਼ੁਰਮਾਨਾ ਵੀ ਲਗਾਇਆ ਜਾਂਦਾ ਹੈ

ਪਰ ਜੇਕਰ ਧੋਖਾਧੜੀ ਜਨਤਾ ਦੇ ਹਿੱਤਾਂ ਨਾਲ ਜੁੜੀ ਹੋਈ ਹੈ ਤਾਂ ਸਜ਼ਾ ਘੱਟੋ-ਘੱਟ ਤਿੰਨ ਸਾਲ ਹੋ ਸਕਦੀ ਹੈ। ਨੀਰਜ ਸਿੰਘਲ ਦੀ ਗ੍ਰਿਫ਼ਤਾਰੀ 'ਤੇ ਸਰਕਾਰ ਵਲੋਂ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਗ੍ਰਿਫ਼ਤਾਰੀ ਭੂਸ਼ਣ ਸਟੀਲ ਅਤੇ ਇਸ ਗਰੁਪ ਦੀਆਂ ਕੋਈ ਹੋਰ ਕੰਪਨੀਆਂ ਦੀ ਐਸਐਫ਼ਆਈਓ ਵਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਕੀਤੀ ਗਈ ਹੈ। ਜਾਂਚ ਦਾ ਆਦੇਸ਼ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਕੰਪਨੀ ਵਿਰੁਧ ਮਿਲੀਆਂ ਕਈ ਸ਼ਿਕਾਇਤਾਂ ਦੇ ਆਧਾਰ 'ਤੇ ਦਿਤਾ ਹੈ।   (ਏਜੰਸੀ)

ਐਸਐਫ਼ਆਈਓ ਦੀ ਜਾਂਚ 'ਚ ਪਤਾ ਚਲਿਆ ਹੈ ਕਿ ਭੂਸ਼ਣ ਸਟੀਲ ਦੇ ਪ੍ਰਮੋਟਰਜ਼ ਨੇ ਭੂਸ਼ਣ ਸਟੀਲ ਲਿਮਟਿਡ ਦੇ ਮੈਨੇਜਮੈਂਟ ਵਲੋਂ ਵੱਖ-ਵੱਖ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਲਿਆ, ਜਿਨ੍ਹਾਂ 'ਚ ਵੱਖ-ਵੱਖ ਬੈਂਕਾਂ ਅਤੇ ਕੰਪਨੀ ਦੇ ਨਿਵੇਸ਼ਕਾਂ ਨੂੰ ਨੁਕਸਾਨ ਸਹਿਣਾ ਪਿਆ।   (ਏਜੰਸੀ)