ਪਿੱਪਲੀ ਰੈਲੀ ਸਬੰਧੀ ਅਕਾਲੀ ਆਗੂਆਂ ਵਲੋਂ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਥਾਂ ਨੇ ਬੀਤੀ ਸ਼ਾਮ ਸ਼ਾਹਬਾਦ ਵਿਖੇ ਵਿਸ਼ੇਸ਼ ਬੈਠਕ ਕਰ ਕੇ ਪਾਰਟੀ ਕਾਰਕੁਨਾਂ............

Sharanjit Singh Announced Jaspal Singh as the State Secretary.

ਸ਼ਾਹਬਾਦ ਮਾਰਕੰਡਾ : ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਥਾਂ ਨੇ ਬੀਤੀ ਸ਼ਾਮ ਸ਼ਾਹਬਾਦ ਵਿਖੇ ਵਿਸ਼ੇਸ਼ ਬੈਠਕ ਕਰ ਕੇ ਪਾਰਟੀ ਕਾਰਕੁਨਾਂ ਨੂੰ 19 ਅਗੱਸਤ ਦੀ ਪਿਪਲੀ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿਤੇ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪਿਪਲੀ ਰੈਲੀ 'ਚ ਲਿਆਉਣ ਲਈ ਜ਼ਰੂਰਤ ਅਨੁਸਾਰ ਗੱਡੀਆਂ ਅਤੇ ਵਾਹਨਾਂ ਦੀ ਮੰਗ 15 ਅਗੱਸਤ ਤਕ ਪਾਰਟੀ ਕੋਲ ਪਹੁੰਚਾਉਣ ਲਈ ਵੀ ਕਿਹਾ। ਇਸ ਮੌਕੇ ਉਨ੍ਹਾਂ ਲੋਕਲ ਅਕਾਲੀ ਲੀਡਰਸ਼ਿਪ ਦੀ ਮੰਗ 'ਤੇ ਸੀਨੀਅਰ ਅਕਾਲੀ ਨੇਤਾ ਜਸਪਾਲ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਇਕਾਈ ਦਾ ਸੂਬਾ ਸਕੱਤਰ ਨਿਯੁਕਤ ਕੀਤਾ।

ਇਸ ਤੋਂ ਇਲਾਵਾ ਕਈ ਅਕਾਲੀ ਆਗੂਆਂ ਦੀ ਤਰੱਕੀ ਵੀ ਕੀਤੀ। ਉਨ੍ਹਾਂ ਨੇ ਸ਼ਿਗਾਰਾ ਸਿੰਘ ਨਲਵੀ ਨੂੰ  ਜ਼ਿਲ੍ਹਾ ਦਾ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਨੂੰ ਸਕੱਤਰ, ਯਾਦਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਸ਼ਹਿਰੀ, ਬਲਦੇਵ ਸਿੰਘ ਨੂੰ ਸਕੱਤਰ ਸ਼ਹਿਰੀ, ਹਰਚਰਨ ਸਿੰਘ ਖਾਲਸਾ ਅਤੇ ਪੂਰਨ ਸਿੰਘ ਨੂੰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਠੇਕੇਦਾਰ ਨੂੰ ਜਰਨਲ ਸਕੱਤਰ ਸ਼ਹਿਰੀ ਅਤੇ ਦਲਵਿੰਦਰਸਿੰਘ ਨੂੰ ਕਾਰਜਕਾਰੀ ਮੈਂਬਰ ਵਜੋਂ ਨਿਯੁਕਤ ਕੀਤਾ। ਜੈਕਾਰਿਆਂ ਦੀ ਗੂੰਜ ਵਿਚ ਪ੍ਰਧਾਨ ਸ੍ਰੀ ਸੌਥਾ ਵਲੋਂ ਸਿਰੋਪਾਉ ਪਾ ਕੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਗਿਆ।