ਵਿਧਾਨ ਸਭਾ 'ਚ ਲਾਈਆਂ ਲਾਲ ਬਹਾਦਰ ਸ਼ਾਸਤਰੀ ਤੇ ਅਬਦੁੱਲ ਕਲਾਮ ਦੀਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਵਿਚ ਅੱਜ ਦੋ ਸਾਬਕਾ ਮਰਹੂਮ ਰਾਸ਼ਟਰਪਤੀਆਂ ਲਾਲ ਬਹਾਦਰ ਸ਼ਾਸਤਰੀ ਤੇ ਡਾ.ਏ. ਪੀ. ਜੇ. ਅਬਦੁੱਲ ਕਲਾਮ ਦੀਆਂ ਤਸਵੀਰਾਂ ਲਾਉਂਦਿਆਂ..............

Pictures posted in Delhi Vidhan Sabha

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਵਿਚ ਅੱਜ ਦੋ ਸਾਬਕਾ ਮਰਹੂਮ ਰਾਸ਼ਟਰਪਤੀਆਂ ਲਾਲ ਬਹਾਦਰ ਸ਼ਾਸਤਰੀ ਤੇ ਡਾ.ਏ. ਪੀ. ਜੇ. ਅਬਦੁੱਲ ਕਲਾਮ ਦੀਆਂ ਤਸਵੀਰਾਂ ਲਾਉਂਦਿਆਂ ਦੋਗਾਂ ਆਗੂਆਂ ਦੇ ਦੇਸ਼ ਪ੍ਰਤੀ ਜਜ਼ਬੇ ਤੇ ਯੋਗਦਾਨ ਨੂੰ ਉਭਾਰਿਆ ਗਿਆ। ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ, ਵਿਰੋਧੀ ਧਿਰ ਆਗੂ ਵਜਿੰਦਰ ਗੁਪਤਾ ਤੇ ਹੋਰਨਾਂ ਪਤਵੰਤਿਆਂ ਦੀ ਹਾਜ਼ਰੀ ਵਿਚ ਅੱਜ ਬਟਨ ਦਬਾ ਕੇ ਦੋਹਾਂ ਆਗੂਆਂ ਦੀ ਫ਼ੋਟੋਆਂ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ।

ਉਪ ਮੁਖ ਮੰਤਰੀ ਨੇ ਡਾ.ਕਲਾਮ ਦੇ ਵੱਡੇ ਭਰਾ ਦੇ ਪੁੱਤਰ ਏਪੀਜੇਐਮਜੇ ਜੈਨੂਲਾਬੂਦੀਨ ਤੇ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਤੇ ਸਾਬਕਾ ਕੇਂਦਰੀ ਮੰਤਰੀ ਅਨਿਲ ਸ਼ਾਸਤਰੀ ਨੂੰ ਇਕ ਯਾਦਗਰੀ ਚਿਨ੍ਹ, ਸ਼ਾਲ, ਤੇ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਤ ਕੀਤਾ। ਉਪ ਮੁਖ ਮੰਤਰੀ ਨੇ ਜਿਥੇ ਡਾ.ਕਲਾਮ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ  ਨੂੰ ਲੋਕਾਂ ਦੇ ਰਾਸ਼ਟਰਪਤੀ ਵਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਆਪਣੀ ਜ਼ਿੰਦਗੀ ਦੇ ਚਾਰ ਦਹਾਕੇ ਦੇਸ਼ ਦੇ ਪ੍ਰਸਿੱਧ ਖੋਜ ਅਦਾਰੇ ਭਾਰਤੀ ਪੁਲਾੜ ਖੋਜ ਅਦਾਰੇ (ਇਸਰੋ) ਤੇ ਸੁਰੱਖਿਆ ਖੋਜ ਅਦਾਰੇ ( ਡੀਆਰਡੀਓ) ਨੂੰ ਸਮਰਤ  ਕਰਦਿਆਂ ਭਾਰਤ ਨੂੰ ਪ੍ਰਮਾਣੂ ਤਾਕਤ ਬਣਾਉਣ ਵਿਚ ਅਹਿਮ ਰੋਲ

ਨਿਭਾਇਆ, ਉਥੇ ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਇਕ ਪ੍ਰਸਿੱਧ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ 1965 ਦੀ ਭਾਰਤ ਚੀਨ ਜੰਗ ਵਿਚ ਪੂਰੀ ਦਿੜ੍ਹਤਾ ਨਾਲ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਬਰਾਬਰ ਸਿਖਿਆ ਮੁਹਾਈਆ ਕਰਵਾਉਣ ਤੇ ਸਿਖਿਆ ਢਾਂਚੇ ਵਿਚ ਤਬਦੀਲੀਆਂ ਲਿਆਉਣ ਬਾਰੇ ਡਾ.ਕਲਾਮ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿੱਲੀ ਸਰਕਾਰ ਪੂਰੀ ਤਰ੍ਹਾਂ ਡੱਟੀ ਹੋਈ ਹੈ। ਉਨ੍ਹਾਂ ਦਸਿਆ ਕਿ ਅੱਜ ਤੋਂ ਤਿੰਨ ਸਾਲ ਪਹਿਲਾਂ ਸਰਕਾਰ ਦੇ ਸੱਦੇ 'ਤੇ ਜਦੋਂ ਡਾ.ਕਲਾਮ 2 ਜੁਲਾਈ, 2015 ਨੂੰ ਦਿੱਲੀ ਸਕੱਤਰੇਤ ਪੁੱਜੇ ਸਨ,

ਤਾਂ ਉਦੋਂ ਉਨਾਂ੍ਹ ਕਾਰਜਸ਼ਾਲਾ ਵਿਚ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ 12 ਨਸੀਹਤਾਂ ਦਿਤੀਆਂ ਸਨ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਦੇ ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਾਇਆ ਜਾ ਸਕੇ। ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਦੋਹਾਂ ਆਗੂਆਂ ਦੀਆਂ ਤਸਬਵੀਰਾਂ ਜਿਥੇ ਵਿਧਾਨ ਸਭਾ ਦੀ ਸ਼ਾਨ ਨੂੰ ਵਧਾਉਂਦੀਆਂ ਹਨ, ਉਥੇ ਵਿਧਾਇਕਾਂ ਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨਗੀਆਂ। ਇਸ ਮੌਕੇ ਡਿਪਟੀ ਸਪੀਕਰ ਰਾਖੀ ਬਿੜਲਾ, ਆਪ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਤੇ ਐਨ.ਡੀ. ਤਿਵਾਰੀ, ਵਿਰੋਧੀ ਧਿਰ ਆਗੂ ਵਜਿੰਦਰ ਗੁਪਤਾ ਸਣੇ ਵਿਧਾਇਕ ਆਦਿ ਸ਼ਾਮਲ ਹੋਏ।