ਜੰਮੂ-ਕਸ਼ਮੀਰ ਦੇ ਟਿਊਲਿਪ ਗਾਰਡਨ 'ਚ ਨਵੀਂ ਕੋਲਡ ਸਟੋਰੇਜ ਸਹੂਲਤ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੀਨਗਰ ਦੇ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 'ਚ ਨਵੀਂ ਉੱਚ ਤਕਨੀਕੀ ਕੋਲਡ ਸਟੋਰੇਜ਼ ਦੀ ਸਹੂਲਤ ਸ਼ੁਰੂ ਹੋ ਗਈ ਹੈ

Tulip Garden

ਜੰਮੂ, 10 ਅਗੱਸਤ : ਸ਼੍ਰੀਨਗਰ ਦੇ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 'ਚ ਨਵੀਂ ਉੱਚ ਤਕਨੀਕੀ ਕੋਲਡ ਸਟੋਰੇਜ਼ ਦੀ ਸਹੂਲਤ ਸ਼ੁਰੂ ਹੋ ਗਈ ਹੈ। ਗਾਰਡ ਇੰਚਾਰਜ ਸ਼ੇਖ ਅਲਤਾਫ਼ ਕਹਿੰਦੇ ਹਨ ਕਿ ਇਹ ਉੱਚ ਤਕਨੀਕ ਵਾਲਾ ਕੋਲਡ ਸਟੋਰੇਜ਼ ਹੈ। ਅਸੀਂ ਇਥੇ ਪ੍ਰਯੋਗਾਤਮਕ ਆਧਾਰ 'ਤੇ ਨਮੂਨੇ ਰੱਖੇ ਹਨ। ਟਿਊਲਿਪ ਗਾਰਡਨ ਏਸ਼ੀਆ ਦਾ ਸੱਭ ਤੋਂ ਵੱਡਾ ਬਾਗ਼ ਹੈ। ਇਸ ਨੂੰ 2007 'ਚ ਕਸ਼ਮੀਰ ਘਾਟੀ 'ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਖੋਲ੍ਹਿਆ ਗਿਆ ਸੀ। ਗਾਰਡਨ ਦੇ ਇਕ ਕਰਮੀ ਨਿਸਾਰ ਅਹਿਮਦ ਨੇ ਕਿਹਾ,''ਇਥੇ ਹਰ ਸਾਲ ਕਈ ਸੈਲਾਨੀ ਆਉਂਦੇ ਹਨ। ਉਸ ਨੇ ਕਿਹਾ ਕਿ ਫੁੱਲਾਂ ਦੀ ਦੇਖਭਾਲ ਲਈ ਬਹੁਤ ਮਿਹਨਤ ਕਰਦੇ ਹਨ ਤਾਕਿ ਬਸੰਤ ਦੇ ਮੌਸਮ ਦੀ ਸ਼ੁਰੂਆਤ 'ਚ ਫੁੱਲ ਖਿੜਣ ਲਈ ਤਿਆਰ ਹੋਣ।'' ਮਾਰਚ ਮਹੀਨੇ ਬਸੰਤ ਦੇ ਮੌਸਮ ਦੌਰਾਨ ਦੁਨੀਆਂ ਭਰ ਦੇ ਸੈਲਾਨੀਆਂ ਲਈ ਟਿਊਲਿਪ ਦਾ ਪ੍ਰਦਰਸ਼ਨ ਆਯੋਜਤ ਕੀਤਾ ਜਾਂਦਾ ਹੈ।

ਬਗ਼ੀਚੇ 'ਚ ਇਕ ਹੋਰ ਵਰਕਰ, ਮੁਹੰਮਦ ਸੁਲਤਾਨ ਡਾਰ ਅਨੁਸਾਰ, ਪਿਛਲੇ ਕੋਲਡ ਸਟੋਰੇਜ 'ਚ ਜਗ੍ਹਾ ਅਤੇ ਆਧੁਨਿਕ ਸਹੂਲਤਾਂ ਦੀ ਕਮੀ ਸੀ। ਅਸੀਂ ਕੇਂਦਰ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਨਵੇਂ ਕੋਲਡ ਸਟੋਰੇਜ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਤ ਹਾਂ। ਇਹ ਸਾਨੂੰ ਫੁੱਲਾਂ ਦੀ ਬਿਹਤਰ ਦੇਖਭਾਲ ਕਰਨ 'ਚ ਮਦਦ ਕਰੇਗਾ ਅਤੇ ਹੁਣ ਸਾਡੇ ਕੋਲ ਅਗਲੇ ਸੀਜ਼ਨ ਲਈ ਬਲਬਾਂ ਨੂੰ ਸੰਭਾਲਣ ਲਈ ਪੂਰੀ ਜਗ੍ਹਾ ਹੈ। ਜ਼ਮੀਨ ਹੇਠਾਂ ਅਸੀਂ ਬੀਜ ਨੂੰ ਵੱਖ ਕਰਦੇ ਹਾਂ ਅਤੇ ਵੱਡੇ ਬਲਬਾਂ ਨੂੰ ਵੱਖ ਕਰਦੇ ਹਾਂ। ਫਿਰ ਉਨ੍ਹਾਂ ਨੂੰ ਪਹਿਲੀ ਮੰਜ਼ਲ 'ਤੇ ਲਿਜਾਇਆ ਜਾਂਦਾ ਹੈ ਅਤੇ ਨਵੀਂ ਹਾਈਟੈੱਕ ਕੋਲਡ ਚੈਂਬਰ 'ਚ ਸੰਭਾਲ ਲਿਆ ਜਾਂਦਾ ਹੈ ਤਾਕਿ ਉਹ ਅਗਲੇ ਸੀਜ਼ਨ ਲਈ ਤਿਆਰ ਅਤੇ ਸਿਹਤਮੰਦ ਰਹਿਣ।