ਸੁਪਰੀਮ ਕੋਰਟ ਦਾ ਵੱਡਾ ਫੈਸਲਾ - ਪਿਤਾ ਦੀ ਜਾਇਦਾਦ 'ਤੇ ਬੇਟੀ ਦਾ ਵੀ ਹੋਵੇਗਾ ਪੂਰਾ ਹੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਧੀ ਜੀਵਨ ਭਰ ਲਈ ਹੁੰਦੀ ਹੈ ਇਸ ਲਈ ਇਕ ਪਿਤਾ ਦੀ ਜਾਇਦਾਦ ਤੇ ਇਕ ਬੇਟੀ

Supreme Court, on Tuesday said that daughters will have right over parental property

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਧੀਆਂ ਨੂੰ ਜੱਦੀ ਜਾਇਦਾਦ ਉੱਤੇ ਅਧਿਕਾਰ ਹੋਣਗੇ ਭਾਵੇਂ ਹਿੰਦੂ ਉੱਤਰਾਧਿਕਾਰੀ ਐਕਟ, 2005 ਦੇ ਲਾਗੂ ਹੋਣ ਤੋਂ ਪਹਿਲਾਂ ਹੀ ਜਿਸ ਦੇ ਨਾਮ ਜਾਇਦਾਦ ਹੈ ਉਸ ਦੀ ਮੌਤ ਹੋ ਗਈ ਹੋਵੇ। ਜਸਟਿਸ ਅਰੁਣ ਮਿਸ਼ਰਾ ਨੇ ਇਸ ਕਾਨੂੰਨ ਦਾ ਗਠਨ ਕੀਤਾ ਹੈ ਅਤੇ ਫੈਸਲੇ ਵਿਚ ਕਿਹਾ ਕਿ ਇਕ ਧੀ ਜੀਵਨ ਭਰ ਲਈ ਹੁੰਦੀ ਹੈ ਇਸ ਲਈ ਇਕ ਪਿਤਾ ਦੀ ਜਾਇਦਾਦ ਤੇ ਇਕ ਬੇਟੀ ਦਾ ਪੂਰਾ ਅਧਿਕਾਰ ਹੈ।

ਮਿਸ਼ਰਾ ਨੇ ਕਿਹਾ ਕਿ 'Once a Daughter, always a Daughter' ਦੱਸ ਦਈਏ ਕਿ ਹਿੰਦੂ ਉਤਰਾਧਿਕਾਰੀ ਐਕਟ 1956 ਦੀ 2005 ਵਿਚ ਸੋਧ ਕੀਤੀ ਗਈ ਸੀ। ਇਸ ਦੇ ਤਹਿਤ ਇਹ ਕਿਹਾ ਗਿਆ ਕਿ ਧੀਆਂ ਨੂੰ ਜੱਦੀ ਜਾਇਦਾਦ ਵਿਚ ਬਰਾਬਰ ਦਾ ਹਿੱਸਾ ਦਿੱਤਾ ਜਾਵੇ। ਕਲਾਸ 1 ਦੇ ਕਾਨੂੰਨੀ ਵਾਰਸ ਹੋਣ ਕਰਕੇ, ਪਿਤਾ ਦੀ ਜਾਇਦਾਦ ਤੇ ਇਕ ਬੇਟੀ ਦਾ ਵੀ ਉਨਾ ਹੀ ਹੱਕ ਹੈ ਜਿਨ੍ਹਾਂ ਕਿ ਇਕ ਪੁੱਤਰ ਦਾ। ਵਿਆ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਬੇਟੀ ਆਪਣੇ ਹਿੱਸੇ ਦੀ ਜਾਇਦਾਦ ਦਾ ਦਾਅਵਾ ਕਰ ਸਕਦੀ ਹੈ। 

(1)  ਹਿੰਦੂ ਕਾਨੂੰਨ ਦੇ ਤਹਿਤ ਜਾਇਦਾਦ ਦੋ ਕਿਸਮਾਂ ਦੀ ਹੋ ਸਕਦੀ ਹੈ। ਇੱਕ ਪਿਤਾ ਦੁਆਰਾ ਖਰੀਦੀ ਗਈ, ਦੂਜੀ ਜੱਦੀ ਜਾਇਦਾਦ, ਜੋ ਆਦਮੀ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਪ੍ਰਾਪਤ ਕਰ ਰਹੇ ਹਨ। ਕਾਨੂੰਨ ਦੇ ਅਨੁਸਾਰ, ਅਜਿਹੀ ਜਾਇਦਾਦ 'ਤੇ ਜਨਮ ਤੋਂ ਲੈ ਕੇ ਦੋਵੇਂ ਧੀ ਅਤੇ ਪੁੱਤਰ ਦਾ ਬਰਾਬਰ ਅਧਿਕਾਰ ਹੈ।

ਕਾਨੂੰਨ ਕਹਿੰਦਾ ਹੈ ਕਿ ਪਿਤਾ ਇਸ ਤਰ੍ਹਾਂ ਦੀ ਜਾਇਦਾਦ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਨਹੀਂ ਦੇ ਸਕਦਾ ਭਾਵ, ਇਸ ਆਪਣੀ ਜਾਇਦਾਦ ਵਿਚੋਂ ਉਹ ਆਪਣੀ ਮਰਜ਼ੀ ਨਾਲ ਕਿਸੇ ਇਕ ਦੇ ਨਾਮ ਜਾਇਦਾਦ ਨਹੀਂ ਕਰ ਸਕਦਾ। ਇਸਦਾ ਅਰਥ ਹੈ ਕਿ ਉਹ ਧੀ ਨੂੰ ਆਪਣਾ ਹਿੱਸਾ ਦੇਣ ਤੋਂ ਵਾਂਝਾ ਨਹੀਂ ਰੱਖ ਸਕਦਾ। ਜਨਮ ਤੋਂ ਹੀ ਧੀ ਦਾ ਜੱਦੀ ਜਾਇਦਾਦ ਉੱਤੇ ਅਧਿਕਾਰ ਹੈ। 

(2) ਪਿਤਾ ਦੁਆਰਾ ਖਰੀਦੀ ਗਈ ਜਾਇਦਾਦ ਦਾ ਕੀ ਹੈ ਕਾਨੂੰਨ- ਜੇ ਪਿਤਾ ਨੇ ਜਾਇਦਾਦ ਖੁਦ ਖਰੀਦੀ ਹੈ, ਭਾਵ ਪਿਤਾ ਨੇ ਆਪਣੇ ਪੈਸੇ ਨਾਲ ਪਲਾਟ ਜਾਂ ਮਕਾਨ ਖਰੀਦਿਆ ਹੈ, ਤਾਂ ਬੇਟੀ ਦਾ ਪੱਖ ਕਮਜ਼ੋਰ ਹੈ। ਇਸ ਕੇਸ ਵਿਚ ਪਿਤਾ ਨੂੰ ਆਪਣੀ ਮਰਜ਼ੀ ਨਾਲ ਜਾਇਦਾਦ ਕਿਸੇ ਦੇ ਵੀ ਨਾਮ ਕਰਨ ਦਾ ਅਧਿਕਾਰ ਹੈ। ਬੇਟੀ ਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। 

3) ਪਿਤਾ ਦੀ ਮੌਤ ਤੋਂ ਬਾਅਦ ਕੀ ਹੋਵੇਗਾ - ਜੇ ਪਿਤਾ ਦੀ ਮੌਤ ਜਾਇਦਾਦ ਬਿਨ੍ਹਾਂ ਕਿਸੇ ਦੇ ਨਾਮ ਕੀਤੇ ਤੇ ਹੋ ਗਈ ਹੈ ਤਾਂ ਸਾਰੇ ਵਾਰਸਾਂ ਨੂੰ ਜਾਇਦਾਦ ਦੇ ਬਰਾਬਰ ਅਧਿਕਾਰ ਪ੍ਰਾਪਤ ਹੋਣਗੇ ਜੇ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਹਿੰਦੂ ਉਤਰਾਧਿਕਾਰੀ ਐਕਟ ਵਿਚ ਮਰਦ ਵਾਰਸਾਂ ਨੂੰ ਚਾਰ ਜਮਾਤਾਂ ਵਿਚ ਵੰਡਿਆ ਗਿਆ ਹੈ।