ਪੁੱਤ ਹੋਏ ਕਪੁੱਤ, ਸ਼ਰਾਬ ਦੇ ਨਸ਼ੇ 'ਚ ਮਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਕੱਪੜੇ ਵੀ ਦਿੱਤੇ ਪਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦੋਵਾਂ ਪੁੱਤਰਾਂ ਨੂੰ ਕੀਤਾ ਗ੍ਰਿਫਤਾਰ

Mother brutally beaten

ਭੋਪਾਲ: ਜਿਸ ਮਾਂ ਨੇ ਚਾਵਾਂ ਲਾਡਾਂ ਨਾਲ ਪਾਲਿਆ, ਆਪਣੀ ਔਲਾਦ  ਨੂੰ ਪੈਰਾਂ 'ਤੇ ਖੜ੍ਹਾ ਹੋਣਾ ਸਿਖਾਇਆ, ਉਹੀ ਪੁੱਤਰਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਕਲਯੁਗੀ ਪੁੱਤਰਾਂ ਨੇ ਨਸ਼ੇ 'ਚ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਬਜ਼ੁਰਗ ਔਰਤ ਦੇ ਕੱਪੜੇ ਵੀ ਪਾੜ ਦਿੱਤੇ।

ਮਾਂਂ ਚੀਕਦੀ ਰਹੀ, ਪਰ  ਪੁੱਤਾਂ ਨੇ  ਆਪਣੀ ਮਾਂ ਤੇ ਤਰਸ ਨਹੀਂ ਕੀਤਾ। ਮੌਕੇ 'ਤੇ ਇਕੱਠੀ ਹੋਈ ਭੀੜ ਨੇ ਬਜ਼ੁਰਗ, ਔਰਤ ਨੂੰ ਪੁੱਤਰਾਂ ਤੋਂ ਬਚਾਇਆ। ਇਹ ਘਟਨਾ ਮੱਧ ਪ੍ਰਦੇਸ਼ ਦੇ ਆਗਰ-ਮਾਲਵਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਸ਼ਰਾਬ ਦੇ  ਨਸ਼ੇ 'ਚ ਦੋ ਪੁੱਤਰਾਂ ਨੇ ਆਪਣੀ 80 ਸਾਲਾ ਮਾਂ ਦੀ ਕੁੱਟਮਾਰ ਕੀਤੀ।

ਇੰਨਾ ਹੀ ਨਹੀਂ ਲੜਾਈ ਦੌਰਾਨ ਔਰਤ ਦੇ ਕੱਪੜੇ ਪਾੜ ਵੀ ਦਿੱਤੇ। ਉਹ ਨੰਗੀ ਹੋ ਗਈ, ਪਰ ਦੋਵੇਂ ਪੁੱਤਰਾਂ ਨੂੰ ਉਸ 'ਤੇ ਤਰਸ ਨਹੀਂ ਆਇਆ। ਦੋਵੇਂ ਪੁੱਤਰਾਂ ਨੇ ਅਪਾਹਜ ਮਾਂ ਨੂੰ ਨੰਗਾ ਕਰਕੇ ਘਰੋਂ ਬਾਹਰ ਘਸੀਟਿਆ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ। ਪੁਲਿਸ ਨੇ ਬਜ਼ੁਰਗ ਔਰਤ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।