Jammu Accident News: ਸੜਕ ਹਾਦਸੇ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ, ਇੱਕ ਜ਼ਖਮੀ
Jammu Accident News: ਅਮਰਨਾਥ ਯਾਤਰਾ ਦੀ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਸਨ ਮੁਲਾਜ਼ਮ
Two police officers killed in road accident Jammu News: ਬੀਤੇ ਦਿਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿਚ ਜੰਮੂ-ਕਸ਼ਮੀਰ ਦੇ 2 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਅਮਰਨਾਥ ਯਾਤਰਾ ਦੀ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਤਿੰਨ ਸਬ-ਇੰਸਪੈਕਟਰ (ਐਸਆਈ) ਸ਼ਹਿਰ ਦੇ ਲਾਸਜਨ ਖੇਤਰ ਦੇ ਤੇਂਗਨ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ।
ਸੂਚਨਾ ਮਿਲਦੇ ਹੀ ਸਥਾਨਕ ਲੋਕ ਵੀ ਮੌਕੇ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਜ਼ਖ਼ਮੀ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਕਿ ਇੱਕ ਦੀ ਹਾਲਤ ਗੰਭੀਰ ਹੈ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਹਾਦਸੇ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਤੇਂਗਨ ਵਿੱਚ ਵਾਪਰਿਆ। ਤਿੰਨੋਂ ਪੁਲਿਸ ਅਧਿਕਾਰੀ ਅਮਰਨਾਥ ਯਾਤਰਾ ਡਿਊਟੀ ਤੋਂ ਬਾਅਦ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਸਨ।
ਮ੍ਰਿਤਕ ਪੁਲਿਸ ਅਧਿਕਾਰੀਆਂ ਦੀ ਪਛਾਣ ਸਚਿਨ ਵਰਮਾ ਅਤੇ ਸ਼ੁਭਮ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀ ਅਧਿਕਾਰੀ ਦੀ ਪਛਾਣ ਮਸਤਾਨ ਸਿੰਘ ਵਜੋਂ ਹੋਈ ਹੈ। ਮਸਤਾਨ ਸਿੰਘ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਦੋਂ ਕਿ ਦੋਵੇਂ ਮ੍ਰਿਤਕ ਜਵਾਨਾਂ ਦਾ ਅੰਤਿਮ ਸਸਕਾਰ ਪੋਸਟਮਾਰਟਮ ਤੋਂ ਬਾਅਦ ਕੀਤਾ ਗਿਆ।
(For more news apart from “Two police officers killed in road accident Jammu News, ” stay tuned to Rozana Spokesman.)