ਕੁੜੀ ਵੱਲੋਂ ਵਿਆਹ ਨਾ ਕਰਵਾਉਂਣ ਤੋਂ ਤੰਗ ਹੋ ਕੇ ਚੁੱਕਿਆ ਕਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੀਜੀ ਮੰਜ਼ਿਲ ਤੋਂ ਨੌਜਵਾਨ ਨੇ ਮਾਰੀ ਛਾਲ

After engagement girl refuses to marry heartbroken youth jumps off four story building

ਗੁਜਰਾਤ: ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਇਕ ਵਿਅਕਤੀ ਤੀਜੀ ਮੰਜਿਲ ਤੋਂ ਛਾਲ ਮਾਰ ਰਿਹਾ ਹੈ। ਇਹ ਨੌਜਵਾਨ ਗੁਜਰਾਤ ਦੇ ਪਾਲਣਪੁਰ ਦਾ ਹੈ। ਜਿਸ ਦੇ ਖੁਦਕੁਸ਼ੀ ਕਰਨ ਦਾ ਕਾਰਨ ਹੈ। ਮੰਗਣੀ ਤੋਂ ਬਾਅਦ ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨਾ। ਜਿਵੇਂ ਹੀ ਕੁੜੀ ਵੱਲੋਂ ਇਸ ਨੌਜਵਾਨ ਨੂੰ ਇਨਕਾਰ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਦੁਖੀ ਹੋ ਕੇ ਨੌਜਵਾਨ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਸ਼ਹਿਰ ਦੇ ਇਮਾਰਤ ਦੀ ਛੱਤ ਉੱਤੇ ਚੜ੍ਹ ਗਿਆ।

ਜਦੋਂ ਸਥਾਨਕ ਲੋਕਾਂ ਨੇ ਉਸਨੂੰ ਛੱਤ 'ਤੇ ਵੇਖਿਆ, ਤਾਂ ਉਸ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਸਹਿਮਤ ਨਹੀਂ ਹੋਇਆ ਤੇ ਉਸ ਨੇ ਛਾਲ ਮਾਰ ਦਿੱਤੀ  ਪਰ ਉਦੋਂ ਤੱਕ ਲੋਕ ਅਤੇ ਪੁਲਿਸ ਹੇਠਾਂ ਇੱਕ ਵੱਡਾ ਜਾਲ ਫੈਲ ਗਈ ਸੀ ਜਿਸ ਕਾਰਨ ਨੌਜਵਾਨ ਸਿੱਧਾ ਨੈੱਟ ਤੇ ਡਿੱਗ ਪਿਆ। ਗਨੀਮਤ ਰਹੀ ਕਿ ਲੋਕਾਂ ਦੀ ਸਮਝਦਾਰੀ ਨਾਂ ਇਸ ਨੌਜਵਾਨ ਦੀ ਜਾਨ ਬਚ ਗਈ ਪਰ ਇਸ ਨੌਜਵਾਨ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਖੁਦਕੁਸ਼ੀ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ।

ਪੁਲਿਸ ਅਨੁਸਾਰ ਸ਼ਹਿਰ ਤੋਂ 10 ਕਿਲੋਮੀਟਰ ਦੂਰ ਵਸਾਨਾ ਪਿੰਡ ਵਿਚ ਰਹਿੰਦੀ ਰਾਹੁਲ ਵਾਲਮੀਕੀ ਦੀ ਮੰਗੇਤਰ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਇਸ ਘਟਨਾ ਤੋਂ ਬਹੁਤ ਦੁਖੀ ਸੀ। ਅਜਿਹੀ ਸਥਿਤੀ ਵਿਚ ਉਹ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਸ਼ਹਿਰ ਦੇ ਡਾਕਟਰ ਹਾਊਸ ਖੇਤਰ ਵਿਚ ਇਕ ਚਾਰ ਮੰਜ਼ਿਲਾਂ ਇਮਾਰਤ ਦੀ ਛੱਤ ਉੱਤੇ ਚੜ੍ਹ ਗਿਆ। ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਉਹ ਸਾਰੇ ਘਬਰਾ ਗਏ।

ਬਾਅਦ ਵਿਚ ਉਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਫਾਇਰ ਬ੍ਰਿਗੇਡਾਂ ਦੀ ਟੁਕੜੀ ਨਾਲ ਉਥੇ ਪਹੁੰਚ ਗਈ। ਪੁਲਿਸ ਨੂੰ ਸਮਝਾਉਣ ਤੋਂ ਬਾਅਦ ਵੀ ਉਹ ਰਾਜ਼ੀ ਨਹੀਂ ਹੋਇਆ। ਉਸਨੇ ਉੱਪਰੋਂ ਛਾਲ ਮਾਰ ਦਿੱਤੀ, ਪਰ ਉਦੋਂ ਤੱਕ ਲੋਕ ਅਤੇ ਪੁਲਿਸ ਹੇਠਾਂ ਇੱਕ ਵੱਡਾ ਜਾਲ ਫੈਲ ਗਈ ਸੀ। ਉਹ ਸਿੱਧਾ ਨੈੱਟ ਤੇ ਡਿੱਗ ਪਿਆ। ਇਸ ਲਈ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਬਾਅਦ ਵਿਚ ਉਸ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।