ਅੱਜ ਦੇਸ਼ ਦੇ ਇਨ੍ਹਾਂ ਰਾਜਾਂ ਵਿੱਚ ਪੈ ਸਕਦਾ ਹੈ ਮੀਂਹ, ਇਹ ਰਾਜ ਹੋਣਗੇ ਵਧੇਰੇ ਪ੍ਰਭਾਵਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਇੰਨ੍ਹੀ ਦਿਨੀਂ ਭਾਰੀ ਗਰਮੀ ਦੇ ਨਾਲ ਬਾਰਿਸ਼ ਹੋ ਰਹੀ ਹੈ।

file photo

ਦੇਸ਼ ਵਿਚ ਇੰਨ੍ਹੀ ਦਿਨੀਂ ਭਾਰੀ ਗਰਮੀ ਦੇ ਨਾਲ ਬਾਰਿਸ਼ ਹੋ ਰਹੀ ਹੈ। ਹਾਲਾਂਕਿ, ਇਸ ਹਫਤੇ ਕਿਸੇ ਵੀ ਰਾਜ ਵਿੱਚ  ਜ਼ਿਆਦਾ ਬਾਰਿਸ਼ ਦਰਜ ਨਹੀਂ ਕੀਤੀ ਗਈ ਹੈ। ਪਹਿਲੇ ਹਫ਼ਤਿਆਂ ਵਿੱਚ, ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ।

ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਬਿਹਾਰ, ਛੱਤੀਸਗੜ, ਝਾਰਖੰਡ, ਮੇਘਾਲਿਆ, ਨਾਗਾਲੈਂਡ ਆਦਿ ਵਿੱਚ ਹਲਕਾ ਮੀਂਹ ਪਿਆ ਹੈ। ਨਾਲ ਹੀ, ਮੱਧ ਪ੍ਰਦੇਸ਼ ਵਿਚ ਇਕ ਜਾਂ ਦੋ ਥਾਵਾਂ 'ਤੇ ਬਾਰਸ਼ ਹੋਈ ਹੈ। ਮੌਸਮ ਵਿਭਾਗ ਆਉਣ ਵਾਲੇ 24 ਘੰਟਿਆਂ ਵਿੱਚ ਕੁਝ ਰਾਜਾਂ ਵਿੱਚ ਬਾਰਸ਼ ਦੀ ਉਮੀਦ ਕਰ ਰਿਹਾ ਹੈ।

ਮੌਸਮ ਵਿਭਾਗ  ਦਾ 24 ਘੰਟਿਆਂ ਦਾ ਅਨੁਮਾਨ
ਅਗਲੇ 24 ਘੰਟਿਆਂ ਦੌਰਾਨ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ, ਦੱਖਣ-ਪੂਰਬੀ ਗੁਜਰਾਤ, ਵਿਦਰਭ, ਤੇਲੰਗਾਨਾ, ਰਾਇਲਸੀਮਾ, ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਦੇ ਅਨੁਸਾਰ, ਇਨ੍ਹਾਂ ਰਾਜਾਂ ਵਿੱਚ ਹਲਕੀ, ਦਰਮਿਆਨੀ ਅਤੇ ਤੇਜ ਬਾਰਸ਼ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਜਿਵੇਂ ਅਮੇਠੀ, ਰਾਏਬਰੇਲੀ, ਮਿਰਜ਼ਾਪੁਰਾ, ਆਦਿ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ। ਅਲੀਗੜ੍ਹ, ਮੁਰਾਦਾਬਾਦ, ਗਾਜ਼ੀਆਬਾਦ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਅਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ। ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਅਗਲੇ 24 ਘੰਟਿਆਂ ਦੌਰਾਨ ਪੱਛਮੀ ਮੱਧ ਪ੍ਰਦੇਸ਼ ਦੇ ਨਾਲ ਉਤਰਾਖੰਡ ਅਤੇ ਉੱਤਰ ਪੱਛਮੀ ਭਾਰਤ ਵਿੱਚ ਵੀ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਵਿਚ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ ਭਾਰੀ ਬਾਰਸ਼ ਹੋਈ ਸੀ।

ਪਿਛਲੇ ਸਾਲ ਨਾਲੋਂ ਦਿੱਲੀ ਵਿੱਚ ਵਧੇਰੇ ਬਾਰਸ਼ ਹੋਈ ਪਰ ਮੌਨਸੂਨ ਦੇ ਮੌਸਮ ਵਿਚ ਇੱਥੇ 62 ਫੀਸਦ ਘੱਟ ਬਾਰਸ਼ ਹੋਈ ਹੈ। 1 ਜੂਨ ਤੋਂ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ 222.9 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ ਜੋ ਕਿ ਆਮ 582.3 ਮਿਲੀਮੀਟਰ ਬਾਰਸ਼ ਨਾਲੋਂ ਘੱਟ ਹੈ।