ਚੀਨ ਤੋਂ ਅਪਣੀ ਜ਼ਮੀਨ ਕਦੋਂ ਵਾਪਸ ਲਵੇਗੀ ਸਰਕਾਰ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਤੋਂ ਅਪਣੀ ਜ਼ਮੀਨ ਕਦੋਂ ਵਾਪਸ ਲਵੇਗੀ ਸਰਕਾਰ : ਰਾਹੁਲ

image

ਨਵੀਂ ਦਿੱਲੀ, 11 ਸਤੰਬਰ :  ਭਾਰਤ ਅਤੇ ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐਲ. ਏ. ਸੀ.) 'ਤੇ ਚੱਲ ਰਹੇ ਤਣਾਅ ਦਰਮਿਆਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਚੀਨ ਦੇ ਕਬਜ਼ੇ ਵਾਲੀ ਸਾਡੀ ਜ਼ਮੀਨ ਸਰਕਾਰ ਵਾਪਸ ਲੈਣ ਲਈ ਕੀ ਕਰ ਰਹੀ ਹੈ।ਦੱਸਣਯੋਗ ਹੈ ਕਿ ਰਾਹੁਲ ਚੀਨੀ ਘੁਸਪੈਠ ਦੇ ਮੁੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ। ਰਾਹੁਲ ਨੇ ਟਵੀਟ 'ਚ ਲਿਖਿਆ, ''ਚੀਨੀਆਂ ਨੇ ਸਾਡੀ ਜ਼ਮੀਨ ਹਥਿਆ ਲਈ ਹੈ 'ਤੇ ਭਾਰਤ ਸਰਕਾਰ ਇਸ ਨੂੰ ਵਾਪਸ ਲੈਣ ਲਈ ਕਦੋਂ ਯੋਜਨਾ ਬਣਾਏਗੀ? ਜਾਂ ਇਸ ਨੂੰ ਐਕਟ ਆਫ਼ ਗਾਡ ਦੱਸ ਕੇ ਛਡਿਆ ਜਾ ਰਿਹਾ ਹੈ।'' ਦਸਣਯੋਗ ਹੈ ਕਿ ਚੀਨ ਅਤੇ ਭਾਰਤ ਦਰਮਿਆਨ ਐਲ. ਏ. ਸੀ. 'ਤੇ ਪੂਰਬੀ ਲੱਦਾਖ 'ਚ ਪਿਛਲੇ ਕਰੀਬ 5 ਮਹੀਨਿਆਂ ਤੋਂ ਜ਼ਬਰਦਸਤ ਤਣਾਅ ਬਣਿਆ ਹੋਇਆ ਹੈ।

image


ਭਾਰਤੀ ਫ਼ੌਜ ਨੇ ਪੈਂਗੋਂਗ ਸ਼ੋ ਝੀਲ ਦੇ ਦੱਖਣੀ ਕਿਨਾਰੇ ਦੀਆਂ ਕਈ ਚੋਟੀਆਂ 'ਤੇ ਕਬਜ਼ਾ ਕਰ ਕੇ ਪੀ. ਐਲ.ਏ. 'ਤੇ ਬੜ੍ਹਤ ਬਣਾ ਲਈ ਹੈ। ਉਥੇ ਹੀ ਫ਼ੌਜ ਨੇ ਬੁਧਵਾਰ ਨੂੰ ਉੱਤਰੀ ਪੈਂਗੋਂਗ ਝੀਲ ਦੇ ਫਿੰਗਰ 4 'ਤੇ ਵੀ ਫ਼ੌਜ ਨੇ ਅਪਣੀ ਪੈਠ ਬਣਾ ਲਈ ਹੈ।  (ਏਜੰਸੀ)