ਜੰਮੂ-ਕਸ਼ਮੀਰ: ਬਾਰਾਮੂਲਾ 'ਚ ਮਿਲਿਆ ਸ਼ੱਕੀ IED, ਮੌਕੇ 'ਤੇ ਮੌਜੂਦ ਬੰਬ ਨਿਰੋਧਕ ਦਸਤੇ ਨੇ ਕੀਤਾ ਨਸ਼ਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ

File Photo

ਬਾਰਾਮੂਲਾ -  ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਸੁਰੱਖਿਆ ਬਲਾਂ ਨੇ ਰਾਸ਼ਟਰੀ ਰਾਜਮਾਰਗ ਤੋਂ ਇਕ ਆਈਈਡੀ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰ ਦਿੱਤਾ। ਆਈਈਡੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ। 9 ਸਤੰਬਰ ਨੂੰ ਜੰਮੂ-ਕਸ਼ਮੀਰ 'ਚ ਹਾਈਬ੍ਰਿਡ ਅਤਿਵਾਦੀਆਂ 'ਤੇ ਸ਼ਿਕੰਜਾ ਕੱਸਦੇ ਹੋਏ ਸੁਰੱਖਿਆ ਬਲਾਂ ਨੇ ਪੰਜ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਸ਼ਾਮਲ ਸਨ। 

4 ਸਤੰਬਰ ਨੂੰ ਜੰਮੂ-ਪੁੰਛ ਹਾਈਵੇਅ 'ਤੇ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਦੇ ਤਹਿਤ ਲਾਇਆ ਗਿਆ ਆਈਈਡੀ ਸੁਰੱਖਿਆ ਬਲਾਂ ਨੇ ਬਰਾਮਦ ਕੀਤਾ ਸੀ। ਹਾਈਵੇਅ 'ਤੇ ਨਾਰੀਆ ਪਿੰਡ ਦੇ ਕੋਲ ਇੱਕ ਪੁਲੀ ਦੇ ਕੰਢੇ 'ਤੇ ਲਗਭਗ ਤਿੰਨ ਕਿਲੋ ਵਜ਼ਨ ਦਾ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲੁਕਾਇਆ ਗਿਆ ਸੀ। ਫੌਜ ਦੀ ਰੋਡ ਓਪਨਿੰਗ ਪਾਰਟੀ ਨੇ ਸਵੇਰੇ ਪੌਣੇ ਪੰਜ ਵਜੇ ਆਈ.ਈ.ਡੀ. ਇਸ ਮਗਰੋਂ ਹਾਈਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ।